My blog
Business Business

ਬਜ਼ਾਰ ‘ਚ ਵਾਧਾ, ਸੈਂਸੈਕਸ 72 ਅੰਕ ਚੜ੍ਹਿਆ ਅਤੇ ਨਿਫਟੀ 10987 ਦੇ ਪੱਧਰ ‘ਤੇ ਖੁਲ੍ਹਿਆ

ਗਲੋਬਲ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ ‘ਚ ਸੈਂਸੈਕਸ 71.58 ਅੰਕ ਯਾਨੀ ਕਿ 0.19 ਫੀਸਦੀ ਵਧ ਕੇ 37,175.86 ‘ਤੇ ਅਤੇ ਨਿਫਟੀ 4 ਅੰਕ ਯਾਨੀ 0.036 ਫੀਸਦੀ ਚੜ੍ਹ ਕੇ 10,986.80 ‘ਤੇ ਖੁੱਲ੍ਹਾ।

ਸਮਾਲ-ਮਿਡਕੈਪ ਸ਼ੇਅਰਾਂ ‘ਚ ਵਾਧਾ

ਅੱਜ ਦੇ ਕਾਰੋਬਾਰ ‘ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.21 ਫੀਸਦੀ ਅਤੇ ਮਿਡਕੈਪ ਇੰਡੈਕਸ 0.28 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।

ਬੈਂਕਿੰਗ ਸ਼ੇਅਰਾਂ ‘ਚ ਗਿਰਾਵਟ

ਬੈਂਕ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਆਟੋ ਇੰਡੈਕਸ ‘ਚ 0.33 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ ਇੰਡੈਕਸ 125 ਅੰਕ ਡਿੱਗ ਕੇ 27693 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਆਈ.ਟੀ. ਇੰਡੈਕਸ 0.22 ਫੀਸਦੀ, ਫਾਰਮਾ ਇੰਡੈਕਸ 0.15 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

Related posts

BSNL ਨੇ ਸ਼ੁਰੂ ਕੀਤੀ ਅਗਲੀ ਪੀੜ੍ਹੀ ਦੀ IPV 6 ਸੇਵਾ

Manpreet Kaur

ਈ-ਕਾਮਰਸ ਪਲੇਟਫਾਰਮ ‘ਤੇ MSME ਵੇਚ ਸਕਣਗੇ ਆਪਣਾ ਸਮਾਨ : ਨਿਤਿਨ ਗਡਕਰੀ

admin

ਸਰਕਾਰ ਦਾ ਚੀਨ ਨੂੰ ਝਟਕਾ, ਬੱਸਾਂ-ਟਰੱਕਾਂ ਦੇ ਟਾਇਰਾਂ ‘ਤੇ ਵਧਾਈ ਡਿਊਟੀ

admin

Leave a Comment