My blog
Business Business

15 ਦਸੰਬਰ ਤੋਂ ਬਦਲ ਰਹੇ ਹਨ ਕੈਸ਼ ਟਰਾਂਜੈਕਸ਼ਨ ਦੇ ਨਿਯਮ

ਜੇਕਰ ਤੁਹਾਡਾ ਬਚਤ ਖਾਤਾ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ICICI ਬੈਂਕ ਵਿਚ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ICICI ਬੈਂਕ 15 ਦਸੰਬਰ ਤੋਂ ਕੈਸ਼ ਟਰਾਂਜੈਕਸ਼ਨ ਚਾਰਜਿਸ ‘ਚ ਬਦਲਾਅ ਕਰਨ ਜਾ ਰਿਹਾ ਹੈ। 15 ਦਸੰਬਰ ਤੋਂ ਇਕ ਤੈਅ ਲਿਮਟ ਤੋਂ ਜ਼ਿਆਦਾ ਦੀ ਕੈਸ਼ ਟਰਾਂਜੈਕਸ਼ਨ ‘ਤੇ ਤੁਹਾਨੂੰ ਜ਼ਿਆਦਾ ਚਾਰਜ ਦੇਣੇ ਹੋਣਗੇ।

ICICI ਬੈਂਕ ਦੀ ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੈਸ਼ ਟਰਾਂਜੈਕਸ਼ਨ ‘ਚ ਜਮ੍ਹਾਂ ਅਤੇ ਨਿਕਾਸੀ ਦੋਵੇਂ ਸ਼ਾਮਲ ਹਨ। ਰੈਗੂਲਰ ਬਚਤ ਖਾਤਾ ਧਾਰਕਾਂ ਨੂੰ ਬੈਂਕ ਆਪਣੀ ਸ਼ਾਖਾ ‘ਚ ਇਕ ਨਿਸ਼ਚਿਤ ਸੰਖਿਆ ਤੱਕ ਮੁਫਤ ਕੈਸ਼ ਟਰਾਂਜੈਕਸ਼ਨ ਦੀ ਸਹੂਲਤ ਦਿੰਦਾ ਹੈ। ਬੈਂਕ ਨੇ ਵੱਖ-ਵੱਖ ਖਾਤਿਆਂ ‘ਤੇ ਵੱਖ-ਵੱਖ ਮੁਫਤ ਟਰਾਂਜੈਕਸ਼ਨ ਦੀ ਹੱਦ ਤੈਅ ਕਰ ਦਿੱਤੀ ਹੈ। ਇਸ ਹੱਦ ਦੇ ਪਾਰ ਜਾਣ ‘ਤੇ ਬੈਂਕ ਖਾਤਾ ਧਾਰਕਾਂ ਕੋਲੋਂ ਚਾਰਜ ਵਸੂਲੇਗਾ।

ਕੈਸ਼ ਟਰਾਂਜੈਕਸ਼ਨ ਲਈ ਕਿੰਨੇ ਦੇਣੇ ਹੋਣਗੇ ਚਾਰਜ

ਨੰਬਰ ਲਿਮਟ

ਗਾਹਕ ਹਰੇਕ ਮਹੀਨੇ ਰੈਗੂਲਰ ਬਚਤ ਖਾਤੇ ਵਿਚੋਂ 4 ਵਾਰ ਮੁਫਤ ‘ਚ ਪੈਸਾ ਜਮ੍ਹਾਂ ਕਰਵਾ ਸਕਦਾ ਹੈ ਜਾਂ ਫਿਰ ਕਢਵਾ ਸਕਦਾ ਹੈ। ਇਸ ਤੋਂ ਬਾਅਦ 150 ਰੁਪਏ ਪ੍ਰਤੀ ਟਰਾਂਜੈਕਸ਼ਨ ਚਾਰਜ ਲੱਗੇਗਾ।

ਵੈਲਿਊ ਲਿਮਟ

ਗਾਹਕ ਹੋਮ ਬ੍ਰਾਂਚ ਵਿਚੋਂ ਜਮ੍ਹਾਂ ਅਤੇ ਨਿਕਾਸੀ ਮਿਲਾ ਕੇ ਇਕ ਖਾਤੇ ਵਿਚੋਂ ਹਰ ਮਹੀਨੇ 2 ਲੱਖ ਬਿਨਾਂ ਕਿਸੇ ਚਾਰਜ ਦੇ ਕਢਵਾ ਸਕਦਾ ਹੈ। 2 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ‘ਤੇ ਪ੍ਰਤੀ 1000 ਰੁਪਏ 5 ਰੁਪਏ ਦੇ ਹਿਸਾਬ ਨਾਲ ਚਾਰਜ ਲਿਆ ਜਾਵੇਗਾ, ਜਿਹੜਾ ਕਿ ਘੱਟੋ-ਘੱਟ 150 ਰੁਪਏ ਹੋਵੇਗਾ। 
ਨਾਨ-ਹੋਮ ਬ੍ਰਾਂਚ ਦੇ ਮਾਮਲੇ ਵਿਚ ਇਕ ਦਿਨ ‘ਚ 25,000 ਰੁਪਏ ਤੱਕ ਦਾ ਕੈਸ਼ ਟਰਾਂਜੈਕਸ਼ਨ ਮੁਫਤ ਹੋਵੇਗਾ।

25,000 ਰੁਪਏ ਤੋਂ ਜ਼ਿਆਦਾ ਟਰਾਂਜੈਕਸ਼ਨ ‘ਤੇ ਪ੍ਰਤੀ 1000 ਰੁਪਏ ‘ਤੇ 5 ਰੁਪਏ ਦੇ ਹਿਸਾਬ ਨਾਲ ਚਾਰਜ ਲੱਗੇਗਾ, ਜਿਹੜਾ ਘੱਟੋ-ਘੱਟ 150 ਰੁਪਏ ਹੋਵੇਗਾ।

Related posts

ਹੁਣ ਇਨ੍ਹਾਂ ਮੋਬਾਈਲ ਫੋਨਾਂ ‘ਚ ਨਹੀਂ ਚੱਲੇਗਾ ਵ੍ਹੱਟਸਐਪ, ਜਾਣੋ ਕਾਰਨ

admin

FLIPKART ਤੇ ਐਮਾਜ਼ੋਨ ਦੀ ਤਿਉਹਾਰੀ ਸੇਲ ‘ਤੇ ਪਾਬੰਦੀ ਲਾਉਣ ਦੀ ਮੰਗ

Manpreet Kaur

ਡਿਸਕਾਊਂਟ ਵਾਰ ਤੋਂ ਉਬੇਰ ਨੂੰ ਘਾਟਾ

admin

Leave a Comment