My blog
Business Business

ਅਕਤੂਬਰ ਤੋਂ ਗਾਹਕਾਂ ਨੂੰ ਰੈਪੋ ਦਰ ਆਧਾਰਿਤ ਵਿਆਜ ‘ਤੇ ਕਰਜ਼ ਦੇਵੇਗਾ ਇੰਡੀਅਨ ਓਵਰਸੀਜ਼ ਬੈਂਕ

ਇੰਡੀਅਨ ਓਵਰਸੀਜ਼ ਬੈਂਕ (ਆਈ.ਓ.ਬੀ.) ਗਾਹਕਾਂ ਨੂੰ ਅਕਤੂਬਰ ਤੋਂ ਰਿਜ਼ਰਵ ਬੈਂਕ ਦੇ ਰੈਪੋ ਦਰ ਨਾਲ ਜੁੜੇ ਵਿਆਜ ‘ਤੇ ਕਰਜ਼ ਦੇਵੇਗਾ। ਆਈ.ਓ.ਬੀ. ਨੇ ਮੰਗਲਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ ਬੈਂਕ ਇਕ ਅਕਤੂਬਰ ਤੋਂ ਖੁਦਰਾ ਕਰਜ਼ ਦੇ ਤਹਿਤ ਆਵਾਸ, ਵਾਹਨ, ਸਿੱਖਿਆ ਕਰਜ਼ ਰੈਪੋ ਨਾਲ ਸੰਬੰਧਤ ਵਿਆਜ ਦਰ (ਆਰ.ਐੱਲ.ਐੱਲ.ਆਰ.) ‘ਤੇ ਦੇਵੇਗਾ। ਐੱਮ.ਐੱਸ.ਐੱਮ.ਈ. (ਸੂਖਮ, ਛੋਟੇ ਅਤੇ ਮੱਧ ਉੱਦਮਾਂ) ਨੂੰ ਦਿੱਤਾ ਜਾਣ ਵਾਲਾ ਕਰਜ਼ ਵੀ ਇਸ ਵਿਆਜ ਦਰ ‘ਤੇ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਸਰਕੁਲਰ ਜਾਰੀ ਕਰਦੇ ਹੋਏ ਕਿਹਾ ਕਿ ਇਕ ਅਕਤੂਬਰ ਤੋਂ ਸਭ ਤਰ੍ਹਾਂ ਦੇ ਪਰਸਨਲ, ਹੋਮ ਅਤੇ ਹੋਰ ਤਰ੍ਹਾਂ ਦੇ ਰਿਟੇਲ ਲੋਨ ਅਤੇ ਛੋਟੇ ਕਾਰੋਬਾਰੀਆਂ ਨੂੰ ਮਿਲਣ ਵਾਲੇ ਲੋਨ ਦੀ ਦਰ ਐਕਸਟਰਨਲ ਬੈਂਚਮਾਰਕ ਦੇ ਤਹਿਤ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਤੋਂ ਚੱਲ ਰਹੇ ਪੁਰਾਣੇ ਲੋਨ ਜਿਨ੍ਹਾਂ ਦਾ ਵਿਆਜ ਐੱਮ.ਸੀ.ਐੱਸ.ਆਰ., ਬੇਸ ਰੇਟ ਜਾਂ ਫਿਰ ਬੀ.ਪੀ.ਐੱਲ.ਆਰ. ਨਾਲ ਜੁੜੇ ਹਨ, ਉਹ ਬਾਅਦ ‘ਚ ਜੁੜ ਸਕਣਗੇ। ਬੈਂਕ ਕਿਸੇ ਵੀ ਤਰ੍ਹਾਂ ਦਾ ਬੈੱਚਮਾਰਕ ਚੁਣਨ ਲਈ ਸੁਤੰਤਰ ਰਹਿਣਗੇ।
ਆਰ.ਬੀ.ਆਈ. ਨੇ ਚਾਰ ਤਰ੍ਹਾਂ ਦੇ ਬੈਂਚਮਾਰਕ ਤੈਅ ਕੀਤੇ ਹਨ। ਪਹਿਲਾਂ ਆਰ.ਬੀ.ਆਈ. ਰੈਪੋ ਰੇਟ ਹੈ। ਦੂਜਾ ਕੇਂਦਰ ਸਰਕਾਰ ਦੀ ਤਿੰਨ ਸਾਲ ਦੀ ਟ੍ਰੇਜਰੀ ਬਿੱਲ ਯੀਲਡ ਹੈ। ਤੀਜਾ ਕੇਂਦਰ ਸਰਕਾਰ ਵਲੋਂ ਛੇ ਮਹੀਨੇ ਦੀ ਟ੍ਰੇਜਰੀ ਬਿੱਲ ਹੈ ਅਤੇ ਚੌਥਾ ਐੱਫ.ਬੀ.ਆਈ.ਐੱਲ. ਵਲੋਂ ਕੋਈ ਹੋਰ ਬੈਂਚਮਾਰਕ ਰੇਟ।

Related posts

Apple ਨੇ iTunes ਨੂੰ ਬੰਦ ਕਰਨ ਦਾ ਕੀਤਾ ਐਲਾਨ

admin

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਵੀ ਕਰੂਡ ਆਇਲ ‘ਚ ਨਰਮੀ ਸ਼ੁਰੂ

admin

ਸਰਕਾਰ ਦਾ ਚੀਨ ਨੂੰ ਝਟਕਾ, ਬੱਸਾਂ-ਟਰੱਕਾਂ ਦੇ ਟਾਇਰਾਂ ‘ਤੇ ਵਧਾਈ ਡਿਊਟੀ

admin

Leave a Comment