My blog
Business Business

RBI ਦਾ ਬੈਂਕ ਅਧਿਕਾਰੀਆਂ ਲਈ ਸਖਤ ਨਿਰਦੇਸ਼, ਕੀਤੀ ਇਹ ਗਲਤੀ ਤਾਂ ਕੱਟੇਗੀ ਤਨਖਾਹ

ਜਲਦੀ ਹੀ ਬੈਂਕ ਅਧਿਕਾਰੀਆਂ ਦੇ ਸਿਰ ‘ਤੇ ਤਨਖਾਹ ਕਟੌਤੀ ਦੀ ਤਲਵਾਰ ਲਟਕ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਮਾਮਲੇ ‘ਚ ਨਿਰਦੇਸ਼ ਜਾਰੀ ਕੀਤਾ ਹੈ, ਜਿਹੜਾ ਕਿ ਅਪ੍ਰੈਲ 2020 ਤੋਂ ਲਾਗੂ ਹੋਵੇਗਾ। ਇਸ ਅਨੁਸਾਰ ਖਰਾਬ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀ ਮੋਟੀ ਤਨਖਾਹ ਨਹੀਂ ਲੈ ਸਕਣਗੇ। ਇਹ ਨਿਯਮ ਸਿਰਫ ਵਿਦੇਸ਼ੀ, ਨਿੱਜੀ, ਛੋਟੇ ਵਿੱਤ, ਭੁਗਤਾਨ ਬੈਂਕ ਅਤੇ ਸਥਾਨਕ ਏਰੀਆ ਬੈਂਕਾਂ ਦੇ ਚੀਫ ਐਗਜ਼ੀਕਿਊਟਿਵਜ਼ (ਸੀ.ਈ.ਓ.), ਪੂਰੇ-ਸਮੇਂ ਦੇ ਡਾਇਰੈਕਟਰ (ਡਬਲਯੂ. ਟੀ. ਡੀ.) ਅਤੇ ਪਦਾਰਥ ਜੋਖਮ ਲੈਣ ਵਾਲੇ (000000000) ‘ਤੇ ਲਾਗੂ ਹੋਵੇਗਾ। ਹੁਣ ਤੱਕ ਭਾਵੇਂ ਕਿਸੇ ਬੈਂਕ ਦੀ ਵਿੱਤੀ ਕਾਰਗੁਜ਼ਾਰੀ ਖਰਾਬ ਹੁੰਦੀ ਹੈ ਤਾਂ ਵੀ ਇਸਦੇ ਉੱਚ ਅਧਿਕਾਰੀ ਮੋਟੀ ਤਨਖਾਹ ਲੈਂਦੇ ਰਹਿੰਦੇ ਹਨ।
ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਬੈਂਕ ਦਾ ਵਿੱਤੀ ਪ੍ਰਦਰਸ਼ਨ ਖਰਾਬ ਹੁੰਦਾ ਹੈ ਤਾਂ ਉਸ ਬੈਂਕ ਦੇ ਸਿਖਰ ਅਧਿਕਾਰੀ ਨੂੰ ਮਿਲਣ ਵਾਲਾ ਵੇਰੀਏਬਲ ਕੰਪਨਸੇਸ਼ਨ ਸਿਫਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਵੇਰੀਏਬਲ ਕੰਪਨਸੇਸ਼ਨ ਤਨਖਾਹ ਦਾ ਹੀ ਹਿੱਸਾ ਹੁੰਦਾ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨਾ 1 ਅਪ੍ਰੈਲ 2020 ਤੋਂ ਲਾਜ਼ਮੀ ਹੋਵੇਗਾ।

Related posts

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਵੀ ਕਰੂਡ ਆਇਲ ‘ਚ ਨਰਮੀ ਸ਼ੁਰੂ

admin

ਅਕਤੂਬਰ ਤੋਂ ਗਾਹਕਾਂ ਨੂੰ ਰੈਪੋ ਦਰ ਆਧਾਰਿਤ ਵਿਆਜ ‘ਤੇ ਕਰਜ਼ ਦੇਵੇਗਾ ਇੰਡੀਅਨ ਓਵਰਸੀਜ਼ ਬੈਂਕ

Manpreet Kaur

ਕਿਸਾਨਾਂ ਲਈ ਲਾਜ਼ਮੀ ਹੋਵੇਗਾ ਇਹ ਨਿਯਮ, MSP ‘ਤੇ ਨਹੀਂ ਹੋਵੇਗੀ ਠੱਗੀ

Manpreet Kaur

Leave a Comment