My blog
International

ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰਨ ਤੋਂ ਬਾਅਦ ਵੀ ਨਹੀਂ ਮਿਲਣਗੀਆਂ ਤੁਹਾਨੂੰ ਇਹ ਸੁਵਿਧਾਵਾਂ

 ਟਰੰਪ ਪ੍ਰਸ਼ਾਸਨ ਨੇ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਨਾਗਰਿਕ ਬਣਨ ਦੀ ਰਾਹ ਨੂੰ ਹੋਰ ਮੁਸ਼ਕਿਲ ਬਣਾਉਂਦੇ ਹੋਏ ਸੋਮਵਾਰ ਨੂੰ ਆਖਿਆ ਕਿ ‘ਫੂਡ ਸਟਾਂਪ’ ਜਾਂ ‘ਹਾਓਸਿੰਗ ਅਸੀਸਟੈਂਸ’ ਜਿਹੀਆਂ ਜਨਤਕ ਸੁਵਿਧਾਵਾਂ ਦਾ ਫਾਇਦਾ ਲੈ ਰਹੇ ਲੋਕਾਂ ਨੂੰ ਗ੍ਰੀਨ ਕਾਰਡ (ਕਾਨੂੰਨੀ ਸਥਾਈ ਨਿਵਾਸੀ) ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੂੰ ਦੂਤਘਰ ਦੇ ਅਧਿਕਾਰੀ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਉਹ ਅਮਰੀਕੀ ਸਰਕਾਰ ਦੇ ਉਨ੍ਹਾਂ ਪ੍ਰੋਗਰਾਮਾਂ ਦਾ ਫਾਇਦਾ ਨਹੀਂ ਲੈਣਗੇ ਜੋ ਉਸ ਦੇ ਨਾਗਰਿਕਾਂ ਲਈ ਹੋਵੇ।

ਅਮਰੀਕਾ ਆਉਣ ਦਾ ਚਾਅ ਰੱਖਣ ਵਾਲੇ ਵਿਦੇਸ਼ੀਆਂ ਨੂੰ ਆਮ ਤੌਰ ‘ਤੇ ਇਹ ਸਾਬਿਤ ਕਰਨਾ ਹੁੰਦਾ ਹੈ ਕਿ ਉਨ੍ਹਾਂ ਕੋਲ ਲੋੜੀਂਦੀ ਆਮਦਨ ਹੈ ਜਿਸ ਨਾਲ ਉਹ ਅਮਰੀਕਾ ਦੀਆਂ ਸਰਕਾਰੀ ਸੁਵਿਧਾਵਾਂ ‘ਤੇ ਬੋਝ ਨਹੀਂ ਬਣਨਗੇ। ਵਾਲ ਸਟ੍ਰੀਟ ਜਨਰਲ ਦੀ ਖਬਰ ਮੁਤਾਬਕ ਨਵੇਂ ਨਿਯਮ ਦੇ ਪ੍ਰਭਾਵੀ ਹੋਣ ਤੋਂ ਬਾਅਦ ਉਨ੍ਹਾਂ ਦੀ ਆਮਦਨ ਜ਼ਿਆਦਾ ਹੋਣੀ ਜ਼ਰੂਰੀ ਹੋ ਜਾਵੇਗੀ। ਵ੍ਹਾਈਟ ਹਾਊਸ ਨੇ ਇਕ ਬਿਆਨ ‘ਚ ਕਿਹਾ ਕਿ ਇਸ ਕਦਮ ਨਾਲ ਇਹ ਯਕੀਨਨ ਕਰਨ ‘ਚ ਮਦਦ ਮਿਲੇਗੀ ਕਿ ਜੋ ਲੋਕ ਅਮਰੀਕਾ ਆਉਣਾ ਚਾਹੁੰਦੇ ਹਨ ਜਾਂ ਇਥੇ ਵੱਸਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਖੁਦ ਪੂਰੀਆਂ ਕਰਨੀਆਂ ਹੋਣਗੀਆਂ ਅਤੇ ਉਹ ਜਨਤਕ ਫਾਇਦਿਆਂ ‘ਤੇ ਨਿਰਭਰ ਨਹੀਂ ਹੋਣਗੇ।

Related posts

ਬ੍ਰਿਟਿਸ਼ ਮੈਗਜ਼ੀਨ ਨੇ ਮੋਦੀ ਨੂੰ ਦੱਸਿਆ ‘ਦੁਨੀਆ ਦਾ ਸਭ ਤੋਂ ਤਾਕਤਵਰ’ ਵਿਅਕਤੀ

admin

ਅਮਰੀਕਾ ਨੇ ਪਾਕਿ ਨੂੰ ਦਿੱਤਾ ਝਟਕਾ, ਆਰਥਿਕ ਮਦਦ ‘ਚ ਕੀਤੀ ਕਟੌਤੀ

Manpreet Kaur

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵੱਲੋਂ ਵੱਡੇ ਐਲਾਨ

admin

Leave a Comment