My blog
International

ਅਮਰੀਕਾ ਦੇ ਨਿਊ ਆਰਲਿਯੰਸ ਸ਼ਹਿਰ ‘ਚ ਗੋਲੀਬਾਰੀ, 11 ਲੋਕ ਜ਼ਖਮੀ

ਅਮਰੀਕਾ ਦੇ ਨਿਊ ਆਰਲਿਯੰਸ ‘ਚ ਪੁਲਸ ਨੇ ਦੱਸਿਆ ਹੈ ਕਿ ਫ੍ਰੈਂਚ ਕਵਾਰਟਰ ਟੂਰਿਸਟ ਹੱਬ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ ਹੋਏ ਹਨ। ਅਮਰੀਕੀ ਮੀਡੀਆ ਨੇ ਇਕ ਅਫਸਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਸ ਘਟਨਾ ‘ਚ 2 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋਏ ਹਨ ਪਰ ਹੁਣ ਤੱਕ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਸਥਾਨਕ ਸਮੇਂ ਮੁਤਾਬਕ ਇਹ ਘਟਨਾ ਰਾਤ ਨੂੰ 3:20 ਵਜੇ ਬਰਬਰ ਅਤੇ ਚਾਰਟਰਸ ਸਟ੍ਰੀਟਸ ‘ਚ ਕੈਨਲ ਸਟ੍ਰੀਟ ‘ਤੇ ਹੋਈ। ਪੁਲਸ ਨੇ ਟਵਿੱਟਰ ‘ਤੇ ਦੱਸਿਆ ਹੈ ਕਿ ਇਕ ਸ਼ੱਕੀ ਨੂੰ ਘਟਨਾ ਵਾਲੀ ਥਾਂ ਨੇੜੀਓ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਨੇ ਬਾਅਦ ‘ਚ ਦੱਸਿਆ ਕਿ ਵਿਅਕਤੀ ਦੇ ਸੰਭਾਵਿਤ ਸ਼ਮੂਲੀਅਤ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਘਟਨਾ ਦੇ ਸਿਲਸਿਲੇ ‘ਚ ਪੁਲਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ।

Related posts

ਫਰਜ਼ੀ ਖਬਰਾਂ ਦਾ ਪ੍ਰਸਾਰ ਵਧਣ ਤੋਂ ਬਾਅਦ ਸ਼੍ਰੀਲੰਕਾ ਨੇ ਪ੍ਰਸਤਾਵਿਤ ਕੀਤਾ ਨਵਾਂ ਕਾਨੂੰਨ

admin

ਐਮਕਿਊਐਮ ਆਗੂ ਅਲਤਾਫ਼ ਹੁਸੈਨ ਲੰਡਨ ਵਿਚ ਗ੍ਰਿਫ਼ਤਾਰ

admin

ਅਮਰੀਕਾ : ਟਰੱਕ ‘ਚੋਂ 33 ਗ਼ੈਰ-ਕਾਨੂੰਨੀ ਪ੍ਰਵਾਸੀ ਬਰਾਮਦ

admin

Leave a Comment