My blog
International

ਅਮਰੀਕਾ ਦੇ ਵਿੱਤੀ ਦਬਦਬੇ ਨੂੰ ਵਿਸਤਾਰ ਦੇਵੇਗੀ ‘ਲਿਬਰਾ’ : ਜ਼ੁਕਰਬਰਗ

ਫੇਸਬੁੱਕ ਦੀ ਪ੍ਰਸਤਾਵਿਤ ਡਿਜੀਟਲ ਮੁਦਰਾ ‘ਲਿਬਰਾ’ ਇਕ ਪਾਸੇ ਦੁਨੀਆ ਭਰ ‘ਚ ਅਮਰੀਕਾ ਦੇ ਵਿੱਤੀ ਦਬਦਬੇ ਦਾ ਵਿਸਤਾਰ ਕਰੇਗੀ, ਉੱਧਰ ਸੰਸਾਰਕ ਪੱਧਰ ‘ਤੇ ਨਕਦੀ ਦੀ ਤੰਗੀ ਨਾਲ ਲੜ ਰਹੇ ਲੋਕਾਂ ਦੀ ਮਦਦ ਵੀ ਕਰੇਗੀ। ਫੇਸਬੁੱਕ ਦੇ ਮੁੱਖ ਕਾਰਜਕਾਰੀ ਮਾਰਕ ਜ਼ੁਕਰਬਰਗ ਨੇ ਮੰਗਲਵਾਰ ਨੂੰ ਵਿਧੀਨਿਰਮਾਤਾਵਾਂ ਦੇ ਸਾਹਮਣੇ ਦਿੱਤੇ ਜਾਣ ਵਾਲਾ ਆਪਣੇ ਬਿਆਨ ‘ਚ ਇਹ ਗੱਲ ਕਹੀ।
ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਵਿੱਤੀ ਸੇਵਾ ਕਮੇਟੀ ਵਲੋਂ ਸੰਮਨ ਕੀਤੇ ਗਏ ਜ਼ੁਕਰਬਰਗ ਨੇ ਬੁੱਧਵਾਰ ਨੂੰ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਇਹ ਬਿਆਨ ਜਾਰੀ ਕੀਤਾ। ਉਹ ਬੁੱਧਵਾਰ ਨੂੰ ਦੂਜੀ ਵਾਰ ਅਮਰੀਕਾ ਦੀ ਕਾਂਗਰਸ ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲਾਂ ਨਿਜ਼ਤਾ ਸੰਬੰਧੀ ਇਸ ਮਾਮਲੇ ‘ਚ ਅਪ੍ਰੈਲ 2018 ‘ਚ ਕਾਂਗਰਸ ਦੇ ਸਾਹਮਣੇ ਪੇਸ਼ ਹੋਏ ਸਨ। ਵਰਣਨਯੋਗ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਯੋਜਨਾ ਇਕ ਡਿਜੀਟਲ ਮੁਦਰਾ ‘ਲਿਬਰਾ’ ਪੇਸ਼ ਕਰਨ ਦੀ ਹੈ। ਇਸ ਨੂੰ ਲੈ ਕੇ ਉਸ ਨੂੰ ਅਮਰੀਕਾ ਅਤੇ ਯੂਰਪ ‘ਚ ਰੈਗੂਲਟਰਾਂ ਅਤੇ ਕਾਨੂੰਨ ਨਿਰਮਾਤਾਵਾਂ ਦੇ ਪ੍ਰਤੀਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

UNHRC ‘ਚ ਪਾਕਿਸਤਾਨ ਨੂੰ ਭਾਰਤ ਦਾ ਜਵਾਬ, ਕਿਹਾ-ਕਸ਼ਮੀਰ ਸਾਡਾ ਅੰਦਰੂਨੀ ਮਾਮਲਾ

Manpreet Kaur

ਭਾਰਤੀ ਬਾਜ਼ਾਰ ਨੇ ਗੂਗਲ ਨੂੰ ਨਵੇਂ ਉਤਪਾਦ ਵਿਕਸਤ ਕਰਨ ਦਾ ਮੌਕਾ ਦਿੱਤਾ: ਪਿਚਾਈ

admin

ਅਮਰੀਕਾ : ਇਸ ਰੈਸਟੋਰੈਂਟ ‘ਚ ਲੋਕ ਮਰਜ਼ੀ ਮੁਤਾਬਕ ਦਿੰਦੇ ਹਨ ‘ਪੈਸੇ’

Manpreet Kaur

Leave a Comment