My blog
International

ਅਮਰੀਕਾ : ਹਾਈਵੇਅ ‘ਤੇ ਡਿੱਗਿਆ ਜਹਾਜ਼ ਟਕਰਾਇਆ ਕਾਰ ਨਾਲ

ਅਮਰੀਕਾ ਦੇ ਸ਼ਹਿਰ ਮੈਰੀਲੈਂਡ ਦੇ ਪ੍ਰਿੰਸ ਜੌਰਜ ਕਾਊਂਟੀ ਵਿਚ ਵੀਰਵਾਰ ਸਵੇਰੇ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਇਕ ਛੋਟਾ ਜਹਾਜ਼ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਇਕ ਕਾਰ ਨਾਲ ਟਕਰਾ ਗਿਆ, ਜਿਸ ਵਿਚ ਸਵਾਰ 2 ਲੋਕ ਜ਼ਖਮੀ ਹੋ ਗਏ। ਪ੍ਰਿੰਸ ਜੌਰਜ ਦੇ ਕਾਊਂਟੀ ਫਾਇਰ ਵਿਭਾਗ ਦੇ ਬੁਲਾਰੇ ਮਾਰਕ ਬ੍ਰੈਡੀ ਨੇ ਕਿਹਾ ਕਿ ਜਹਾਜ਼ ਬੋਵੀ ਵਿਚ ਫ੍ਰੀਵੇ ਹਵਾਈ ਅੱਡੇ ਦੇ ਨੇੜੇ ਸਵੇਰੇ ਕਰੀਬ 11:30 ਵਜੇ ਹਾਦਸੇ ਦਾ ਸ਼ਿਕਾਰ ਹੋਇਆ।ਬ੍ਰੈਡੀ ਨੇ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਬਾਅਦ ਕਾਰ ਨਾਲ ਟਕਰਾਉਣ ਕਾਰਨ ਕਾਰ ਵਿਚ ਸਵਾਰ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਹਾਜ਼ ਵਿਚ ਸਵਾਰ ਦੋ ਲੋਕਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। 

Related posts

US ‘ਚ ਭਾਰਤੀ ਨੌਜਵਾਨ ਨੂੰ ਇਸ ਗਲਤੀ ਕਾਰਨ ਮਿਲ ਸਕਦੀ ਹੈ 25 ਸਾਲ ਦੀ ਸਜ਼ਾ

Manpreet Kaur

ਵਪਾਰ ਜੰਗ ਵਿਚਾਲੇ ਅਮਰੀਕਾ ਨਾਲ ਨਵੰਬਰ ਮਹੀਨੇ ਘੱਟ ਹੋਇਆ ਚੀਨ ਦਾ ਵਪਾਰ

Manpreet Kaur

ਈਰਾਨ ‘ਚ 5.7 ਦੀ ਤੀਬਰਤਾ ਦਾ ਭੂਚਾਲ

admin

Leave a Comment