My blog
International

ਕਸ਼ਮੀਰ ਨੂੰ ਅਮਰੀਕਾ ਨੇ ਦੱਸਿਆ ਦੋ-ਪੱਖੀ ਮਾਮਲਾ, ਟਰੰਪ ਦਾ ਵਿਚੌਲਗੀ ਤੋਂ ਇਨਕਾਰ

 ਕਸ਼ਮੀਰ ਮੁੱਦੇ ‘ਤੇ ਅੱਜ ਭਾਵ ਮੰਗਲਵਾਰ ਨੂੰ ਅਮਰੀਕਾ ਨੇ ਆਪਣਾ ਰਵੱਈਆ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਕਹਿ ਦਿੱਤਾ ਹੈ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੋ-ਪੱਖੀ ਮਾਮਲਾ ਹੈ। ਇਸ ਲਈ ਅਮਰੀਕਾ ਇਸ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਾਮਲੇ ਵਿਚ ਵਿਚੌਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਰਾਜਦੂਤ ਹਰਸ਼ਵਰਧਨ ਸਿੰਗਲਾ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ।

ਅਮਰੀਕਾ ਵਿਚ ਭਾਰਤੀ ਰਾਜਦੂਤ ਹਰਸ਼ਵਰਧਨ ਸਿੰਗਲੇ ਨੇ ਕਿਹਾ ਕਿ ਅਮਰੀਕਾ ਆਪਣੀ ਪੁਰਾਣੀ ਨੀਤੀ ‘ਤੇ ਚੱਲਣਾ ਚਾਹੁੰਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਇਕੱਠੇ ਮਿਲ ਕੇ ਇਸ ਮੁੱਦੇ ਨੂੰ ਹੱਲ ਕਰਨ। ਰਾਜਦੂਤ ਹਰਸ਼ਵਰਧਨ ਨੇ ਕਿਹਾ ਕਿ ਟਰੰਪ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਚਾਹੁੰਦੇ ਹਨ ਕਿ ਉਹ ਵਿਚੌਲਗੀ ਕਰਨ ਤਾਂ ਉਹ ਇਸ ਲਈ ਤਿਆਰ ਹਨ ਪਰ ਭਾਰਤ ਨੇ ਸਾਫ ਕਹਿ ਦਿੱਤਾ ਹੈ ਕਿ ਕਸ਼ਮੀਰ ਦੋ-ਪੱਖੀ ਮੁੱਦਾ ਹੈ ਅਤੇ ਇਸ ‘ਤੇ ਫੈਸਲਾ ਸਿਰਫ ਦੋਵੇਂ ਦੇਸ਼ ਹੀ ਕਰ ਸਕਦੇ ਹਨ।

Related posts

ਅਮਰੀਕਾ ‘ਚ ਪੰਜਾਬੀ ਡਰਾਈਵਰ ਨੂੰ ਕੈਦ

admin

ਅਮਰੀਕੀ ਅਦਾਲਤ ਨੇ ਭਾਰਤੀ ਮੂਲ ਦੀ ਮਹਿਲਾ ਦੀ ਸਜ਼ਾ ਨੂੰ ਪਲਟਿਆ

Manpreet Kaur

ਜ਼ਿਮਨੀ ਚੋਣਾਂ ਨੂੰ ਲੈ ਕੇ ਪੱਭਾਂ ਭਾਰ ਹੋਈ ਕਾਂਗਰਸ

Manpreet Kaur

Leave a Comment