My blog
International

ਕਸ਼ਮੀਰ ਮਾਮਲੇ ‘ਤੇ ਪਾਕਿ ਨੇ UNHRC ਨੂੰ ਸੌਂਪਿਆ 115 ਪੇਜਾਂ ਦਾ ਡੋਜ਼ੀਅਰ

ਪਾਕਿਸਤਾਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 42ਵੇਂ ਸੈਸ਼ਨ ਵਿਚ 115 ਪੇਜ ਦਾ ਡੋਜ਼ੀਅਰ ਜਮ੍ਹਾਂ ਕਰਵਾਇਆ। ਸੈਸ਼ਨ 13 ਸਤੰਬਰ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰ ਦੇ ਮਾਮਲੇ ਵਿਚ ਪੂਰੀ ਦੁਨੀਆ ਤੋਂ ਵੱਖ ਪਿਆ ਪਾਕਿਸਤਾਨ ਡੋਜ਼ੀਅਰ ਰਾਹੀਂ ਇਕ ਵਾਰ ਫਿਰ ਯੂ.ਐਨ. ਵਿਚ ਇਹ ਮਸਲਾ ਚੁੱਕੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾ ਸਿਰਫ ਇਸ ਮਸਲੇ ਨੂੰ ਚੁੱਕਣ ਵਾਲੇ ਹਨ, ਸਗੋਂ ਉਹ ਭਾਰਤ ਖਿਲਾਫ ਹਮਾਇਤ ਹਾਸਲ ਕਰਨ ਲਈ ਕਸ਼ਮੀਰ ਰੈਜ਼ੋਲਿਊਸ਼ਨ ਵੀ ਪੇਸ਼ ਕਰਨ ਦੀ ਤਿਆਰੀ ਵਿਚ ਹਨ। ਪਾਕਿਸਤਾਨ ਚਾਹੁੰਦਾ ਹੈ ਕਿ ਯੂ.ਐਨ.ਐਚ.ਆਰ.ਸੀ. ਵਿਚ ਕਸ਼ਮੀਰ ਨੂੰ ਲੈ ਕੇ ਇਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇ। ਉਹ ਇਸ ਦਿਸ਼ਾ ਵਿਚ ਖੂਬ ਰਣਨੀਤਕ ਕੋਸ਼ਿਸ਼ ਕਰ ਚੁੱਕਾ ਹੈ।
ਜੇਕਰ ਉਹ 47 ਮੈਂਬਰਾਂ ਵਿਚੋਂ 16 ਦੀ ਹਮਾਇਤ ਹਾਸਲ ਕਰ ਲੈਂਦਾ ਹੈ ਤਾਂ ਉਸ ਦੀ ਗੱਲ ਬਣ ਸਕਦੀ ਹੈ। ਮੁਸਲਿਮ ਦੇਸ਼ਾਂ ਦੇ ਸੰਗਠਨ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ (ਓ.ਆਈ.ਸੀ.) ਦੇ ਮੈਂਬਰ ਦੇਸ਼ਾਂ ਦੀ ਇਸ ਵਿਚ ਮੁੱਖ ਭੂਮਿਕਾ ਹੋਵੇਗੀ। ਓ.ਆਈ.ਸੀ. ਦੇ 15 ਮੈਂਬਰ ਦੇਸ਼ ਯੂ.ਐਨ.ਐਚ.ਆਰ.ਸੀ. ਦੇ ਵੀ ਮੈਂਬਰ ਹਨ।

Related posts

ਪਾਕਿ ਦੀ ਵਿਗੜੀ ਹਾਲਤ ਨੂੰ ‘ਸਹਾਰਾ’ ਦੇਣ ਲਈ IMF ਭੇਜੇਗਾ SOS ਟੀਮ

Manpreet Kaur

ਬਿਨਾਂ ਵੀਜ਼ਾ ਸ਼ਰਧਾਲੂ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ: ਪਾਕਿ ਵਿਦੇਸ਼ ਮੰਤਰਾਲਾ

Manpreet Kaur

‘ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦਾ ਹਾਂ’

Manpreet Kaur

Leave a Comment