My blog
International

ਜਿਨਪਿੰਗ ਨੂੰ ਇਮਰਾਨ ਦੇ ‘ਤੋਹਫੇ’ ਵਿਰੁੱਧ ਪਾਕਿ ’ਚ ਰੌਲਾ

 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਤੀਜੇ ਅਧਿਕਾਰਤ ਦੌਰੇ ’ਤੇ ਮੰਗਲਵਾਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਲਈ ਬੀਜਿੰਗ ਪੁੱਜੇ। ਚੀਨ ਵਲੋਂ ਪਾਕਿਸਤਾਨ ਵਿਚ ਬਣਾਏ ਜਾ ਰਹੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ. ਪੀ. ਈ. ਸੀ.) ਕਾਰਣ ਇਸ ਦੌਰੇ ਨੂੰ ਭਾਰੀ ਅਹਿਮੀਅਤ ਦਿੱਤੀ ਜਾ ਰਹੀ ਹੈ। ਇਮਰਾਨ ਖਾਨ ਜਿਨਪਿੰਗ ਦੇ ‘ਤੋਹਫੇ’ ਭਾਵ ਕਰਾਚੀ-ਪੇਸ਼ਾਵਰ ਰੇਲ ਟ੍ਰੈਕ ਦੇ ਪ੍ਰਾਜੈਕਟ ਸਬੰਧੀ ਪ੍ਰਵਾਨਗੀ ਲੈਣ ਲਈ ਵੀ ਇਥੇ ਆਏ ਹਨ ਪਰ ਆਪਣੇ ‘ਘਰ’ ਵਿਚ ਹੀ ਉਨ੍ਹਾਂ ਲਈ ਵੱਡੀ ਮੁਸ਼ਕਲ ਬਣ ਗਈ ਹੈ, ਕਿਉਂਕਿ ਸਿੰਧ ਸੂਬੇ ਦੇ ਹਾਊਸ ਵਿਚ ਇਮਰਾਨ ਦੇ ਇਸ ਪ੍ਰਾਜੈਕਟ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ ਅਤੇ ਇਸ ਨੂੰ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਹੈ।

Related posts

ਟਰੰਪ ਨੇ ਈਰਾਨ ਦੀ ਕੇਂਦਰੀ ਬੈਂਕ ਖਿਲਾਫ ਲਾਈਆਂ ਹੋਰ ਪਾਬੰਦੀਆਂ

Manpreet Kaur

‘ਟਰੰਪ-ਮੋਦੀ ਦਾ ਸਾਂਝਾ ਭਾਸ਼ਣ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਨੂੰ ਰੇਖਾਂਕਿਤ ਕਰਦੈ’

Manpreet Kaur

‘ਪ੍ਰਮਾਣੂ ਸਮਝੌਤੇ ਨੂੰ ਬਚਾਉਣ ਲਈ ਯੂਰਪ ਕੋਲ ਘੱਟ ਸਮਾਂ’

admin

Leave a Comment