ਅਮਰੀਕੀ ਡਿਪਲੋਮੈਟ ਗੋਰਡਨ ਸੋਂਡਲੈਂਡ ਨੇ ਬੁੱਧਵਾਰ ਨੂੰ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਲਈ ਰੁਕੀ ਹੋਈ ਫੌਜੀ ਸਹਾਇਤ ਅਤੇ ਸਿਆਸੀ ਜਾਂਚ ਕਰਨ ਦੀ ਕਥਿਤ ਮੰਗ ਦੇ ਬਾਰੇ ‘ਚ ਕਦੇ ਗੱਲਬਾਤ ਨਹੀਂ ਕੀਤੀ। ਸੋਂਡਲੈਂਡ ਨੇ ਕਾਂਗਰਸ ਦੀ ਮਹਾਦੋਸ਼ ਜਾਂਚ ‘ਚ ਆਖਿਆ ਕਿ ਮੈਂ ਰਾਸ਼ਟਰਪਤੀ ਟਰੰਪ ਤੋਂ ਕਦੇ ਨਹੀਂ ਸੁਣਿਆ ਕਿ ਸਹਾਇਤਾ, ਜਾਂਚ ਦਾ ਐਲਾਨ ਦੇ ਏਵਜ਼ ‘ਚ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਮੈਨੂੰ ਯਾਦ ਨਹੀਂ ਹੈ ਕਿ ਰਾਸ਼ਟਰਪਤੀ ਟਰੰਪ ਨੇ ਕਦੇ ਕਿਸੇ ਸੁਰੱਖਿਆ ਸਹਾਇਤਾ ਦੇ ਬਾਰੇ ‘ਚ ਮੇਰੇ ਨਾਲ ਗੱਲਬਾਤ ਕੀਤੀ।
next post