My blog
International

ਧਾਰਾ 370 : ਬੌਖਲਾਇਆ ਪਾਕਿ, ਅਬਦੁਲ ਬਾਸਿਤ ਨੇ ਦਿੱਤੀ ਜੰਗ ਦੀ ਧਮਕੀ

ਧਾਰਾ 370 ਦੇ ਮੁੱਦੇ ‘ਤੇ ਦੁਨੀਆ ਭਰ ਤੋਂ ਹਾਰ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਬੌਖਲਾਹਟ ਵਧਦੀ ਜਾ ਰਹੀ ਹੈ। ਪਾਕਿ ਨੇਤਾ ਲਗਾਤਾਰ ਗੈਰ-ਜ਼ਿੰਮੇਦਾਰਾਨਾ ਬਿਆਨ ਦੇ ਕੇ ਇਸ ਮੁੱਦੇ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਭਾਰਤ ‘ਚ ਪਾਕਿਸਤਾਨ ਦੇ ਡਿਪਲੋਮੈਟ ਰਹੇ ਅਬਦੁਲ ਬਾਸਿਤ ਨੇ ਭਾਰਤ ਦੇ ਨਾਲ ਜੰਗ ਦੀ ਧਮਕੀ ਦਿੱਤੀ ਹੈ। ਬਾਸਿਤ ਨੇ ਕਿਹਾ ਕਿ ਜੇਕਰ ਭਾਰਤ ਹੱਦ ਪਾਰ ਕਰੇ ਤਾਂ ਜੰਗ ਕਰਨਾ ਚਾਹੀਦਾ ਹੈ।

ਅਬਦੁੱਲ ਬਾਸਿਤ ਨੇ ਕਿਹਾ, ਕਸ਼ਮੀਰ ‘ਚ ਸੰਘਰਸ਼ ਦੇ ਚਾਰ ਮੋਰਚੇ ਹਨ। ਪਹਿਲਾ, ਨੈਸ਼ਨਲ ਕਾਨਫਰੰਸ ਵੱਲੋਂ ਸੁਪਰੀਮ ਕੋਰਟ ‘ਚ ਕਾਨੂੰਨੀ ਲੜਾਈ। ਦੂਜਾ, ਪਾਕਿਸਤਾਨ ਨੂੰ ਆਤਮ ਫੈਸਲੇ ਨਾਲ ਕੁਟਨੀਤਕ ਕੋਸ਼ਿਸ਼ ਜਾਰੀ ਰੱਖਣੇ ਚਾਹੀਦੇ ਹਨ। ਤੀਜਾ, ਪਾਕਿਸਤਾਨ ਤੇ ਕਸ਼ਮੀਰੀ ਪ੍ਰਵਾਸੀ ਇਸ ਸਬੰਧ ‘ਚ ਕੰਮ ਕਰਦੇ ਰਹੇ। ਚੌਥਾ, ਸਭ ਤੋਂ ਅਹਿਮ ਇਹ ਹੈ ਕਿ ਕਸ਼ਮੀਰ ‘ਚ ਸਿਆਸੀ ਲੜਾਈ ਨੂੰ ਪਾਕਿਸਤਾਨ ਕਮਜ਼ੋਰ ਨਾ ਹੋਣ ਦੇਵੇ। ਜੇਕਰ ਭਾਰਤ ਆਪਣੀਆਂ ਹੱਦਾਂ ਪਾਰ ਕਰੇ ਤਾਂ ਜੰਗ ਵੱਲ ਵਧਿਆ ਜਾਵੇ।’ ਅਬਦੁੱਲ ਬਾਸਿਤ ਦੇ ਨਾਪਾਕ ਇਰਾਦੇ ਇਥੇ ਹੀ ਖਤਮ ਨਹੀਂ ਹੁੰਦੇ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਤੋਂ ਜੰਮੂ ਸਰਕਾਰ ਦੇ ਮਾਮਲਿਆਂ ਲਈ ਵਿਦੇਸ਼ ਮੰਤਰਾਲਾ ‘ਚ ਅਲਗ ਸੈਲ ਬਣਾਉਣ ਦੀ ਮੰਗ ਵੀ ਕੀਤੀ, ਜਿਸ ਦੀ ਅਗਵਾਈ ਵਿਸ਼ੇਸ਼ ਡਿਪਲੋਮੈਟ ਕਰੇ। ਬਾਸਿਤ ਨੇ ਕਿਹਾ, ‘ਸਹੀ ਤੇ ਪ੍ਰਭਾਵੀ ਕੂਟਨੀਤੀ ਲਈ ਸਹੀ ਸੰਗਠਨਾਤਕ ਬਣਤਰ ਬਹੁਤ ਜ਼ਰੂਰੀ ਹੈ। ਕਸ਼ਮੀਰ ‘ਤੇ ਪਾਕਿਸਤਾਨ ਨੂੰ ਆਪਣੀ ਪੁਰਾਣੀ ਨੀਤੀ ‘ਚ ਬਦਲਾਅ ਲਿਆਉਣਾ ਹੋਵੇਗਾ।’

Related posts

ਬ੍ਰਿਟੇਨ ਦੇ ਅਗਲੇ ਪੀ. ਐੱਮ. ਲਈ ਕੰਜ਼ਰਵੇਟਿਵ ਪਾਰਟੀ ‘ਚ ਵੋਟਾਂ ਸ਼ੁਰੂ

admin

ਧਾਰਮਿਕ ਆਜ਼ਾਦੀ ਦੇ ਹੱਕ ’ਚ ਡਟਣ ਦਾ ਵੇਲਾ: ਪੌਂਪੀਓ

admin

ਹਾਂਗਕਾਂਗ ‘ਚ ਪ੍ਰਦਰਸ਼ਨ ਹੋਇਆ ਤੇਜ਼

admin

Leave a Comment