My blog
International

ਬੁਰਕੀਨਾ ਫਾਸੋ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 20 ਅੱਤਵਾਦੀ, ਤਿੰਨ ਜਵਾਨ ਹਲਾਕ

ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਵਿਚ ਫੌਜੀ ਟਿਕਾਣਿਆਂ ‘ਤੇ ਹੋਏ ਦੋ ਹਮਲਿਆਂ ਵਿਚ ਕਰੀਬ 20 ਅੱਤਵਾਦੀ ਤੇ ਤਿੰਨ ਜਵਾਨ ਮਾਰੇ ਗਏ। ਬੁਰਕੀਨਾ ਫਾਸੋ ਦੀ ਫੌਜ ਨੇ ਇਥੇ ਇਕ ਬਿਆਨ ਵਿਚ ਦੱਸਿਆ ਕਿ ਮੰਗਲਵਾਰ ਨੂੰ ਦੇਸ਼ ਦੇ ਉੱਤਰੀ ਬੰਨ ਤੇ ਉੱਤਰ-ਪੱਛਮੀ ਟੋਏਨ ਇਲਾਕਿਆਂ ਵਿਚ ਸਥਾਨਕ ਸਮੇਂ ਮੁਤਾਬਕ ਤੜਕੇ ਕਰੀਬ ਦੋ ਵਜੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਦੇਸ਼ ਦੇ ਪੂਰਬੀ ਖੇਤਰ ਵਿਚ ਬੰਦੂਕਧਾਰੀਆਂ ਨੇ ਇਕ ਗਿਰਜਾਘਰ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖਮੀ ਹੋ ਗਏ। ਬੁਰਕੀਨਾ ਫਾਸੋ ਦੇ ਉੱਤਰੀ ਖੇਤਰਾਂ ਵਿਚ ਅਕਸਰ ਹਮਲੇ ਹੁੰਦੇ ਰਹਿੰਦੇ ਹਨ। ਦੇਸ਼ ਵਿਚ ਸਾਲ 2015 ਤੋਂ ਹੁਣ ਤੱਕ ਅੱਤਵਾਦੀ ਹਮਲਿਆਂ ਵਿਚ 200 ਜਵਾਨਾਂ ਸਣੇ 500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪਏ। 

Related posts

ਅਮਰੀਕਾ ਨੇ ਕਿਊਬਾ ਦੇ 2 ਕੂਟਨੀਤਕਾਂ ਨੂੰ ਦਿੱਤਾ ਦੇਸ਼ ਛੱਡਣ ਦਾ ਆਦੇਸ਼

Manpreet Kaur

ਕੈਨੇਡਾ : ਪੰਜਾਬੀ ਮੂਲ ਦੇ ਵਿਦਿਆਰਥੀ ਪਲਵਿੰਦਰ ਸਿੰਘ ਦੀ ਡੁੱਬਣ ਕਾਰਨ ਮੌਤ

Manpreet Kaur

ਟਰੰਪ ਦੀ ਚੀਨ ਨੂੰ ਧਮਕੀ, ਮੁੜ ਲਗਾ ਦੇਵਾਂਗਾ 300 ਅਰਬ ਡਾਲਰ ਦਾ ਟੈਰਿਫ

admin

Leave a Comment