My blog
International

ਭਾਰਤੀ ਮੂਲ ਦੇ ਵਿਗਿਆਨੀ ਨੇ ਥ੍ਰੀ-ਡੀ ਪ੍ਰੀਟਿੰਗ ਨਾਲ ਤਿਆਰ ਕੀਤੀ ‘ਸਜੀਵ ਸਕਿਨ’

ਭਾਰਤੀ ਮੂਲ ਦੇ ਵਿਗਿਆਨੀ ਪੰਕਜ ਕਰਾਂਦੇ ਨੇ ਪਹਿਲੀ ਵਾਰ ਖੂਨ ਦੀਆਂ ਨਾੜੀਆਂ (blood vessel) ਵਾਲੀ ਸਕਿਨ ਨੂੰ ਥੀ-ਡੀ ਪ੍ਰੀਟਿੰਗ ਨਾਲ ਵਿਕਸਿਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਨੂੰ ਬਾਇਓਪ੍ਰੀਟਿੰਗ ਖੇਤਰ ਵਿਚ ਮਹੱਤਵਪੂਰਨ ਖੋਜ ਮੰਨਿਆ ਜਾ ਰਿਹਾ ਹੈ। ਯੇਲ ਸਕੂਲ ਆਫ ਮੈਡੀਸਨ ਦੇ ਸ਼ੋਧ ਕਰਤਾ ਪੰਕਡ ਕਰਾਂਦੇ ਨੇ ਕਿਹਾ ਕਿ ਬਾਜ਼ਾਰ ਵਿਚ ਉਪਲਬਧ ਕਲੀਨੀਕਲ ਉਤਪਾਦ ਜ਼ਖਮ ਭਰਨ ਦੇ ਬਾਅਦ ਸੁੱਕ ਜਾਂਦੇ ਹਨ। ਇਸ ਤਰ੍ਹਾਂ ਦੇ ਉਤਪਾਦ ਸਰੀਰ ‘ਤੇ ਵੱਖਰੇ ਦਿਖਾਈ ਦਿੰਦੇ ਹਨ। ਅਜਿਹੇ ਉਤਪਾਦ ਸੁੱਕ ਕੇ ਸਰੀਰ ਤੋਂ ਵੱਖਰੇ ਹੋ ਜਾਂਦੇ ਹਨ ਪਰ ਉਨ੍ਹਾਂ ਦੀ ਨਵੀਂ ਖੋਜ ਵਿਚ ਖੂਨ ਦੀਆਂ ਨਾੜੀਆਂ ਦੀ ਸਰੀਰ ਨਾਲ ਸਾਂਝ ਬਹੁਤ ਕੁਦਰਤੀ ਹੋਵੇਗੀ। ਇਸ ਨਾਲ ਇਹ ਪਛਾਨਣਾ ਮੁਸ਼ਕਲ ਹੋਵੇਗਾ ਕਿ ਜ਼ਖਮ ‘ਤੇ ਲਗਾਈ ਗਈ ਸਕਿਨ ਥ੍ਰੀ-ਡੀ ਪ੍ਰੀਟਿੰਡ ਹੈ।  ਮੌਜੂਦਾ ਆਮ ਥ੍ਰੀ-ਡੀ ਪ੍ਰੀਟਿੰਡ ਸੈੱਲ ਦਾ ਸਰੀਰ ਵਿਚ ਮੌਜੂਦ ਖੂਨ ਦੀ ਮਦਦ ਨਾਲ ਪੋਸ਼ਕ ਤੱਤ ਦਾ ਪ੍ਰਵਾਹ ਸਕਿਨ ਵਿਚ ਨਹੀਂ ਹੋ ਪਾਉਂਦਾ ਸੀ ਜਦਕਿ ਪੰਕਜ ਵੱਲੋਂ ਖੋਜੀ ਤਕਨੀਕ ਵਿਚ ਥ੍ਰੀ-ਡੀ ਪ੍ਰੀਟਿੰਡ ਸਕਿਨ ਵਿਚ ਖੂਨ ਦਾ ਪ੍ਰਵਾਹ ਸੰਭਵ ਹੈ। ਇਸ ਨਾਲ ਇਹ ਜ਼ਿੰਦਾ ਰਹਿ ਸਕੇਗੀ। ਯੇਲ ਸਕੂਲ ਆਫ ਮੈਡੀਸਨ ਦੇ ਸ਼ੋਧ ਕਰਤਾਵਾਂ ਦੀ ਇਕ ਟੀਮ ਨੇ ਜਦੋਂ ਇਸ ਬਣਾਵਟ ਨੂੰ ਇਕ ਵਿਸ਼ੇਸ਼ ਤਰ੍ਹਾਂ ਦੇ ਚੂਹਿਆਂ ਵਿਚ ਲਗਾਇਆ ਤਾਂ ਥ੍ਰੀ-ਡੀ ਪਿੰ੍ਰਟ ਵਾਲੀ ਸਕਿਨ ਦੇ ਸੈੱਲ ਸੰਵੇਦਨਸ਼ੀਲ ਹੋ ਗਏ ਅਤੇ ਚੂਹਿਆਂ ਦੇ ਸੈੱਲ ਨਾਲ ਜੁੜਨ ਲੱਗੇ ਸਨ। ਪੰਕਜ ਦੀ ਬਣਾਈ ਥ੍ਰੀ-ਡੀ ਸਕਿਨ ਵਿਚ ਮੌਜੂਦ ਖੂਨ ਦੀਆਂ ਨਾੜੀਆਂ ਤੋਂ ਪੋਸ਼ਕ ਤੱਤ ਆਉਣ ਲੱਗੇ ਸਨ। ਇਹ ਉਸ ਸਕਿਨ ਨੂੰ ਜਿਉਂਦੇ ਰੱਖਣ ਵਿਚ ਮਦਦ ਕਰਦੇ ਹਨ। 

Related posts

ਦੱਖਣੀ ਅਫਰੀਕਾ ‘ਚ ਵਿਦੇਸ਼ੀ ਦੁਕਾਨਾਂ ‘ਤੇ ਹਮਲੇ ਜਾਰੀ, 12 ਦੀ ਮੌਤ

Manpreet Kaur

ਪ੍ਰਿੰਸ ਵਿਲੀਅਮ ਅਤੇ ਕੇਟ ਇਸ ਸਾਲ ਕਰਨਗੇ ਪਾਕਿਸਤਾਨ ਦਾ ਦੌਰਾ

admin

ਸੁਸਤ ਅਰਥ ਵਿਵਸਥਾ ਕਾਰਨ ਆਸਟ੍ਰੇਲੀਆ ‘ਚ ਘਟੀਆਂ ਵਿਆਜ ਦਰਾਂ

admin

Leave a Comment