My blog
International

ਮਸ਼ਹੂਰ ਕੈਨੇਡੀਅਨ ਅਦਾਕਾਰ ਪਾਮੇਲਾ ਨੇ ਮੋਦੀ ਨੂੰ ਲਿਖੀ ਚਿੱਠੀ, ਜਤਾਈ ਇਹ ਖੁਆਇਸ਼

 ਕੈਨੇਡੀਅਨ ਅਦਾਕਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖਾਸ ਚਿੱਠੀ ਲਿਖੀ ਹੈ। ਇਸ ਅਦਾਕਾਰਾ ਨੇ ਆਪਣੀ ਚਿੱਠੀ ਵਿਚ ਦਿੱਲੀ ਤੇ ਪੂਰੇ ਭਾਰਤ ਵਿਚ ਵਧਦੇ ਪ੍ਰਦੂਸ਼ਣ ਦੇ ਨਾਲ ਹੀ ਜਾਨਵਰਾਂ ਦੀ ਹਾਲਤ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਪਲੇਅਬੁਆਏ ਤੇ ਫਿਰ ਬੇਅਵਾਚ ਨਾਲ ਮਸ਼ਹੂਰ ਹੋਈ ਮਾਡਲ ਤੇ ਅਦਾਕਾਰਾ ਪਾਮੇਲਾ ਐਂਡਰਸਨ ਹੈ। ਪਾਮੇਲਾ ਕਰੀਬ 9 ਸਾਲ ਪਹਿਲਾਂ ਭਾਰਤ ਆਈ ਸੀ ਤੇ ਉਸ ਨੇ ਹਮੇਸ਼ਾ ਹੀ ਦੇਸ਼ ਦੀ ਸੰਸਕ੍ਰਿਤੀ ਦੀ ਸ਼ਲਾਘਾ ਕੀਤੀ ਹੈ। ਪਾਮੇਲਾ ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਦੀ ਸਨਮਾਨਿਤ ਡਾਇਰੈਕਟਰ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਵਿਚ ਸ਼ਾਕਾਹਾਰੀ ਖਾਣੇ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਵਿਚ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਦੇ ਅਸਰ ‘ਤੇ ਵੀ ਰੋਕ ਲਾਉਣੀ ਚਾਹੀਦੀ ਹੈ। ਪਾਮੇਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਦੁੱਧ ਦੀ ਥਾਂ ਸੋਇਆ ਨਾਲ ਬਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ। ਇਸ ਤੋਂ ਇਲਾਵਾ ਮੀਟ ‘ਤੇ ਬੈਨ ਲਗਾਉਣ ਤੋਂ ਇਲਾਵਾ ਜਾਨਵਰਾਂ ਨਾਲ ਬਣੇ ਦੂਜੇ ਉਤਪਾਦਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਪਾਮੇਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਰਕਾਰੀ ਮੀਟਿੰਗਾਂ ਵਿਚ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

Related posts

ਅਮਰੀਕਾ ‘ਚ ਨਿਸ਼ਾਨਾ ਬਣਾਏ ਗਏ ਧਾਰਮਿਕ ਸਮੂਹਾਂ ‘ਚ ਤੀਜੇ ਨੰਬਰ ‘ਤੇ ਸਿੱਖ : ਰਿਪੋਰਟ

Manpreet Kaur

ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਨੇ ਲਾਂਘੇ ਨੂੰ ਛੇਤੀ ਖੁੱਲ੍ਹਵਾ ਦਿੱਤਾ!

Manpreet Kaur

ਜ਼ਿਮਨੀ ਚੋਣਾਂ ਨੂੰ ਲੈ ਕੇ ਪੱਭਾਂ ਭਾਰ ਹੋਈ ਕਾਂਗਰਸ

Manpreet Kaur

Leave a Comment