My blog
International

ਮੈਂ ਕਿਸੇ ਦੇ ਦਬਾਅ ‘ਚ ਆ ਕੇ ਅਸਤੀਫਾ ਨਹੀਂ ਦਿੱਤਾ : ਮਾਰਿਸਨ

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ. ਐੱਸ. ਸੀ.) ਦੇ ਸਾਬਕਾ ਅਧਿਕਾਰੀ ਟਿਮੋਥੀ ਮਾਰਿਸਨ ਨੇ ਮਹਾਦੋਸ਼ ਦੀ ਸੁਣਵਾਈ ਦੌਰਾਨ ਆਖਿਆ ਕਿ ਉਨ੍ਹਾਂ ਨੇ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਹੈ। ਮਾਰਿਸਨ ਨੇ ਮੰਗਲਵਾਰ ਨੂੰ ਯੂ. ਐੱਸ. ਹਾਊਸ ਇੰਟੈਲੀਜੈਂਸ ਕਮੇਟੀ ਨੂੰ ਦੱਸਿਆ ਕਿ ਮੈਂ ਐੱਨ. ਐੱਸ. ਸੀ. ਨੂੰ ਪੂਰੀ ਤਰ੍ਹਾਂ ਨਾਲ ਆਪਣੀ ਇੱਛਾ ਨਾਲ ਅਹੁਦਾ ਛੱਡਿਆ ਹੈ ਅਤੇ ਮੇਰੇ ‘ਤੇ ਅਸਤੀਫਾ ਦੇਣ ਲਈ ਕੋਈ ਦਬਾਅ ਨਹੀਂ ਸੀ।

ਮਾਰਿਸਨ ਰੂਸ ਅਤੇ ਯੂਰਪ ਦੇ ਐੱਨ. ਐੱਸ. ਸੀ. ਦੇ ਸੀਨੀਅਰ ਨਿਦੇਸ਼ਕ ਅਤੇ ਯੂਕ੍ਰੇਨ ਦੇ ਸਬੰਧ ‘ਚ ਅਮਰੀਕੀ ਨੀਤੀ ਨੂੰ ਆਕਾਰ ਦੇਣ ਵਾਲੇ ਅਧਿਕਾਰੀ ਸਨ। ਜ਼ਿਕਰਯੋਗ ਹੈ ਕਿ ਸਤੰਬਰ ‘ਚ ਨੁਮਾਇੰਦਗੀ ਸਭਾ ‘ਚ ਡੈਮੋਕ੍ਰੇਟ ਦੀ ਇਕ ਵ੍ਹਿਸਲਬਲੋਅਰ ਸ਼ਿਕਾਇਤ ਤੋਂ ਬਾਅਦ ਟਰੰਪ ਖਿਲਾਫ ਮਹਾਦੋਸ਼ ਜਾਂਚ ਸ਼ੁਰੂ ਕੀਤੀ ਗਈ। ਦਾਅਵਾ ਕੀਤਾ ਗਿਆ ਕਿ ਟਰੰਪ ਨੇ ਦਫਤਰ ਦੀ ਸ਼ਕਤੀ ਦਾ ਗਲਤ ਇਸਤੇਮਾਲ ਕੀਤਾ ਹੈ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਕਿ ਟਰੰਪ ਨੇ ਆਪਣੇ ਸਿਆਸੀ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਪੁੱਤਰ ਹੰਟਰ ਦੀ ਜਾਂਚ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਡਿਮੀਰ ਜੈਲੇਸਕੀ ਨੂੰ ਫੋਨ ਕਰ ਦਬਾਅ ਪਾਇਆ।

Related posts

ਅਮਰੀਕੀ ਅਦਾਲਤ ਨੇ ਭਾਰਤੀ ਮੂਲ ਦੀ ਮਹਿਲਾ ਦੀ ਸਜ਼ਾ ਨੂੰ ਪਲਟਿਆ

Manpreet Kaur

ਕਾਬੁਲ ‘ਚ ਧਮਾਕਾ, 34 ਲੋਕਾਂ ਦੀ ਮੌਤ ਤੇ 65 ਜ਼ਖਮੀ

admin

ਜਾਪਾਨ ‘ਚ ਬੋਲੇ ਮੋਦੀ – ‘130 ਕਰੋੜ ਭਾਰਤੀਆਂ ਨੇ ਬਣਾਈ ਮਜ਼ਬੂਤ ਸਰਕਾਰ’

admin

Leave a Comment