ਅਮਰੀਕਾ ਦੇ ਸੈਂਟ ਐਂਟੋਨਿਓ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਿੰਗਲ ਇੰਜਣ ਵਾਲਾ ਜਹਾਜ਼ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਸੈਟ ਐਂਟੋਨਿਓ ਦਮਕਲ ਵਿਭਾਗ ਦੇ ਪ੍ਰਮੁੱਖ ਚਾਰਲਸ ਹੁਡ ਨੇ ਦੱਸਿਆ ਕਿ ਜਹਾਜ਼ ਐਤਵਾਰ ਸ਼ਾਮ ਕਰੀਬ 6:30 ਵਜੇ ਹਵਾਈ ਅੱਡੇ ਦੇ ਨੇੜੇ ਵਪਾਰਕ ਖੇਤਰ ਵਿਚ ਡਿੱਗਿਆ। ਹੁਡ ਨੇ ਦੱਸਿਆ ਕਿ ਜਹਾਜ਼ ਨੇ ਹਿਊਸਟਨ ਦੇ ਦੱਖਣ-ਪੱਛਮੀ ਸ਼ਹਿਰ ਸ਼ੁਗਰ ਲੈਂਡ ਤੋਂ ਉਡਾਣ ਭਰੀ ਸੀ ਅਤੇ ਬੋਰਨੇ ਜਾ ਰਿਹਾ ਸੀ ਪਰ ਇੰਜਣ ਵਿਚ ਕੁਝ ਤਕਨੀਕੀ ਗੜਬੜੀ ਆਉਣ ਕਾਰਨ ਉਹ ਸੈਨ ਐਂਟੋਨਿਓ ਵੱਲ ਮੁੜ ਗਿਆ।
previous post