My blog
International

‘9/11 ਹਮਲੇ ਨੂੰ ਹੋਏ 18 ਸਾਲ ਪਰ ਅੱਤਵਾਦ ਖਿਲਾਫ ਫੇਲ ਰਿਹਾ ਅਮਰੀਕਾ’

 18 ਸਾਲ ਪਹਿਲਾਂ 11 ਸਤੰਬਰ ਦੇ ਦਿਨ ਨਿਊਯਾਰਕ ‘ਚ ਵਰਲਡ ਟ੍ਰੇਡ ਸੈਂਟਰ ‘ਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਦੁਨੀਆ ਦੀ ਸਿਆਸਤ ਬਦਲ ਗਈ। ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ‘ਚ ਕਰੀਬ 3 ਹਜ਼ਾਰ ਮਾਰੇ ਅਤੇ ਕਈ ਜ਼ਖਮੀ ਹੋਏ ਸਨ। ਉਥੇ ਅਮਰੀਕਾ ਨੇ ਬਿਨਾਂ ਸਮਾਂ ਗੁਆਏ ਅਫਗਾਨਿਸਤਾਨ ‘ਚ ਅੱਤਵਾਦ ਖਿਲਾਫ ਲੜਾਈ ਦਾ ਮੋਰਚਾ ਖੋਲ੍ਹ ਦਿੱਤਾ ਅਤੇ ਤਾਲਿਬਾਨ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ। ਪਰ 18 ਸਾਲ ਬਾਅਦ ਅਮਰੀਕਾ ਉਸੇ ਤਾਲਿਬਾਨ ਨਾਲ ਗੱਲ ਕਰ ਰਿਹਾ ਸੀ ਅਤੇ ਸਮਝੌਤੇ ਦੇ ਕਰੀਬ ਪਹੁੰਚ ਚੁੱਕਿਆ ਸੀ ਜਦ ਅਚਾਨਕ ਰਾਸ਼ਟਰਪਤੀ ਟਰੰਪ ਨੇ ਤਾਲਿਬਾਨ ਨਾਲ ਮੁਲਾਕਾਤ ਰੱਦ ਕਰ ਦਿੱਤੀ।

2017 ‘ਚ ਟਰੰਪ ਪ੍ਰਸ਼ਾਸਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਯੋਜਨਾ ਜਾਰੀ ਕੀਤੀ ਸੀ। ਉਸ ‘ਚ  ਦਿੱਖਦਾ ਹੈ ਕਿ ਅਮਰੀਕਾ ਦੀ ਵਿਦੇਸ਼ ਨੀਤੀ ਅੱਤਵਾਦ ਖਿਲਾਫ ਗਲੋਬਲ ਲੜਾਈ ਤੋਂ ਹੱਟ ਕੇ ਪੁਰਾਣੀ ਨੀਤੀ ‘ਤੇ ਵਾਪਸ ਆਈ ਹੈ, ਜਿਸ ‘ਚ ਉਨ੍ਹਾਂ ਨੇ 4 ਅੰਤਰਰਾਸ਼ਟਰੀ ਖਤਰਿਆਂ ਦੀ ਪਛਾਣ ਕੀਤੀ ਹੈ। ਪੂਰੀ ਦੁਨੀਆ ਦੇ ਹਿਸਾਬ ਨਾਲ ਚੀਨ ਅਤੇ ਰੂਸ ਦਾ ਖਤਰਾ, ਅਤੇ ਖੁਦ ਅਮਰੀਕਾ ਲਈ ਉੱਤਰੀ ਕੋਰੀਆ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਦਾ ਖਤਰਾ। ਤਾਂ ਹੁਣ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਉਸ ਦਾ ਬਜਟ ਇਨਾਂ ਖਤਰਿਆਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਜਾ ਰਿਹਾ ਹੈ ਅਤੇ ਜੋ ਅੱਤਵਾਦ ਖਿਲਾਫ ਉਨ੍ਹਾਂ ਦੀ ਲੜਾਈ ਸੀ ਉਸ ਨਾਲ ਉਹ ਪਿੱਛੇ ਹੱਟਣ ਦੀ ਕੋਸ਼ਿਸ਼ ਕਰ ਰਹੇ ਹਨ।

Related posts

ਫਿਲੀਪੀਨ ‘ਚ 5.9 ਦੀ ਤੀਬਰਤਾ ਦਾ ਭੂਚਾਲ

admin

ਅਗਲੇ ਦੋ ਮਹੀਨਿਆਂ ‘ਚ 5 ਅਮਰੀਕੀ ਗਵਰਨਰ ਕਰਨਗੇ ਭਾਰਤ ਦਾ ਦੌਰਾ

Manpreet Kaur

ਜੱਜ ਨੇ ਟਰੱਪ ਵਿਰੁੱਧ ਮੁਕੱਦਮੇ ਨੂੰ ਦਿੱਤੀ ਮਨਜ਼ੂਰੀ

admin

Leave a Comment