My blog
International

ਇਮਰਾਨ ਦਾ ਕਬੂਲਨਾਮਾ- ‘ਪਾਕਿ ਨੇ ਜਿਹਾਦੀਆਂ ਨੂੰ ਦਿੱਤੀ ਟਰੇਨਿੰਗ, US ਨੇ ਕੀਤੀ ਫੰਡਿੰਗ’

 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਅੱਤਵਾਦ ਵਿਰੁੱਧ ਲੜਾਈ ਵਿਚ ਅਮਰੀਕਾ ਦਾ ਸਾਥ ਦੇਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਇਮਰਾਨ ਨੇ ਕਿਹਾ ਕਿ ਅਮਰੀਕਾ ਨੇ ਅਖੀਰ ਵਿਚ ਅਫਗਾਨਿਸਤਾਨ ਵਿਚ ਆਪਣੀ ਅਸਫਲਤਾ ਦਾ ਦੋਸ਼ ਪਾਕਿਸਤਾਨ ਦੇ ਸਿਰ ਲਗਾ ਦਿੱਤਾ ਜੋ ਕਿ ਸਹੀ ਨਹੀਂ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਨੇ ਕਬੂਲ ਕੀਤਾ ਕਿ ਸ਼ੀਤ ਯੁੱਧ ਦੌਰਾਨ ਅਫਗਾਨਿਸਤਾਨ ਵਿਚ ਸੋਵੀਅਤ ਸੰਘ ਨਾਲ ਲੜਨ ਲਈ ਪਾਕਿਸਤਾਨ ਨੇ ਹੀ ਜਿਹਾਦੀਆਂ ਨੂੰ ਤਿਆਰ ਕੀਤਾ ਸੀ, ਜਿਸ ਦੀ ਫੰਡਿੰਗ ਅਮਰੀਕਾ ਨੇ ਕੀਤੀ ਸੀ। ਪਰ ਇਕ ਦਹਾਕੇ ਦੇ ਬਾਅਦ ਅਮਰੀਕਾ ਨੇ ਇਨ੍ਹਾਂ ਜਿਹਾਦੀਆਂ ਨੂੰ ਅੱਤਵਾਦੀ ਐਲਾਨ ਕਰ ਦਿੱਤਾ। 

Related posts

ਕਸ਼ਮੀਰ ਮਾਮਲੇ ‘ਤੇ ਪਾਕਿ ਨੇ UNHRC ਨੂੰ ਸੌਂਪਿਆ 115 ਪੇਜਾਂ ਦਾ ਡੋਜ਼ੀਅਰ

Manpreet Kaur

ਮੈਕਰੋਂ ਸਮੇਤ ਹੋਰ ਨੇਤਾਵਾਂ ਨਾਲ ਹੋਈ ਸਾਰਥਕ ਗੱਲਬਾਤ: ਟਰੰਪ

Manpreet Kaur

ਕੈਨੇਡਾ ਲਈ ਹੁਣ ਦਿੱਲੀ ਏਅਰਪੋਰਟ ਜਾਣ ਦੀ ਨਹੀਂ ਲੋੜ, ਪੰਜਾਬ ਤੋਂ ਹੀ ਉੱਡਣਗੇ ਏਅਰ ਇੰਡੀਆ ਦੇ ਜਹਾਜ਼

admin

Leave a Comment