My blog
International

ਮੋਦੀ ਦੀਆਂ ਟਰੰਪ ਨੂੰ ਖਰੀਆਂ-ਖਰੀਆਂ: ‘ਕਸ਼ਮੀਰ ਮੁੱਦੇ ‘ਤੇ ਤੀਜੇ ਪੱਖ ਦੇ ਦਖਲ ਦੀ ਲੋੜ ਨਹੀਂ’

ਫਰਾਂਸ ਦੇ ਸ਼ਹਿਰ ਬਿਆਰਿਟਜ ‘ਚ ਜਾਰੀ ਜੀ-7 ਸੰਮੇਲਨ ਤੋਂ ਅਲੱਗ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਟ੍ਰੇਡ ਸਣੇ ਦੂਜੇ ਅਹਿਮ ਮਸਲਿਆਂ ‘ਤੇ ਵੀ ਚਰਚਾ ਹੋਈ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਇਹ ਵੀ ਸਾਫ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ।

ਆਪਣੀ ਮੁਲਾਕਾਤ ‘ਚ ਮੋਦੀ ਨੇ ਟਰੰਪ ਨੂੰ ਕਿਹਾ ਕਿ ਇਹ ਇਕ ਦੋ-ਪੱਖੀ ਮਾਮਲਾ ਹੈ, ਜਿਸ ‘ਚ ਤੀਜੇ ਪੱਖ ਵਲੋਂ ਵਿਚੋਲਗੀ ਸਵਿਕਾਰ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ‘ਤੇ ਯੂ-ਟਰਨ ਲੈਂਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਮਿਲਕੇ ਇਸ ਮਸਲੇ ਨੂੰ ਸੁਲਝਾਉਣ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਦੋ ਰਾਸ਼ਟਰਾਂ ਦੇ ਲੋਕਾਂ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

Related posts

ਅੱਤਵਾਦ ਨਾਲ ਨਜਿੱਠਣ ਲਈ ਟਰੰਪ ਨੇ ਜਾਰੀ ਕੀਤਾ ਨਵਾਂ ਸਰਕਾਰੀ ਆਦੇਸ਼

Manpreet Kaur

ਦੋ ਵਾਰ ਹੋਇਆ ਟਾਕਰਾ, ਮੋਦੀ ਨੇ ਇਮਰਾਨ ਵੱਲ ਅੱਖ ਚੁੱਕ ਵੀ ਨਹੀਂ ਵੇਖਿਆ

admin

ਧਾਰਾ 370 : ਬੌਖਲਾਇਆ ਪਾਕਿ, ਅਬਦੁਲ ਬਾਸਿਤ ਨੇ ਦਿੱਤੀ ਜੰਗ ਦੀ ਧਮਕੀ

Manpreet Kaur

Leave a Comment