My blog
International

US ‘ਚ 9/11 ਦੀ 18ਵੀਂ ਬਰਸੀ ‘ਤੇ ਅਫਗਾਨਿਸਤਾਨ ‘ਚ ਅਮਰੀਕੀ ਦੂਤਘਰ ‘ਤੇ ਹਮਲਾ

ਅਮਰੀਕਾ ‘ਚ 11 ਸਤੰਬਰ, 2001 ਨੂੰ ਹੋਏ ਅੱਤਵਾਦੀ ਹਮਲੇ ਦੇ 18 ਸਾਲ ਪੂਰੇ ਹੋਣ ਦੇ ਦਿਨ ਅਫਗਾਨਿਸਤਾਨ ‘ਚ ਅਮਰੀਕੀ ਦੂਤਘਰ ‘ਤੇ ਇਕ ਰਾਕੇਟ ਹਮਲਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਅੱਧੀ ਰਾਤ ਦੇ ਬਾਅਦ ਮੱਧ ਕਾਬੁਲ ‘ਚ ਧੂੰਆਂ ਛਾ ਗਿਆ ਅਤੇ ਸਾਇਰਨ ਵੱਜਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਦੂਤਘਰ ਦੇ ਅੰਦਰ ਕਰਮਚਾਰੀਆਂ ਨੇ ਲਾਊਡ ਸਪੀਕਰ ‘ਤੇ ਇਕ ਸੰਦੇਸ਼ ਸੁਣਿਆ,”ਕੰਪਲੈਕਸ ‘ਚ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ।” ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਤਤਕਾਲ ਇਸ ‘ਤੇ ਟਿੱਪਣੀ ਨਹੀਂ ਕੀਤੀ ਹੈ। ‘ਨਾਟੋ’ ਮਿਸ਼ਨ ਨੇ ਵੀ ਕਿਸੇ ਦੇ ਜ਼ਖਮੀ ਨਾ ਹੋਣ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਕਰਨ ਦੇ ਬਾਅਦ ਅਫਗਾਨਿਸਤਾਨ ‘ਚ ਹੋਇਆ ਇਹ ਪਹਿਲਾ ਵੱਡਾ ਹਮਲਾ ਹੈ।

Related posts

ਲੰਡਨ : ਭਾਰਤੀ ਮੂਲ ਦੇ ਚੌਹਾਨ ਪਾਲ ਬ੍ਰਿਟੇਨ ਪੁਲਸ ਵੱਲੋਂ ਸਨਮਾਨਿਤ

admin

550ਵੇਂ ਪ੍ਰਕਾਸ਼ ਪੁਰਬ ਮੌਕੇ ਵਸ਼ਿਗੰਟਨ ‘ਚ ਬਣੇਗੀ ਖਾਲਸਾ ਯੂਨੀਵਰਸਿਟੀ

Manpreet Kaur

ਟੂਰਿਸਟ ਵੀਜ਼ੇ ‘ਤੇ ਦੁਬਈ ਗਈਆਂ ਭੈਣਾਂ ਨੂੰ ਬਣਾਇਆ ਬੰਧਕ

admin

Leave a Comment