My blog
Life Style Lifestyle

ਸਿਰ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ ‘ਕਾਲੀ’ ਇਲਾਇਚੀ, ਫਾਇਦੇ ਜਾਣ ਹੋਵੋਗੇ ਹੈਰਾਨ

 ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ‘ਚ ਥਕਾਵਟ ਹੋਣਾ ਆਮ ਗੱਲ ਹੈ ਪਰ ਕਦੇ ਇਹ ਥਕਾਵਟ ਵੀ ਰੋਗ ਦਾ ਕਾਰਨ ਬਣ ਸਕਦੀ ਹੈ। ਇਸ ਥਕਾਵਟ ਅਤੇ ਉਸ ਦੇ ਬਾਅਦ ਹੋਣ ਵਾਲੀਆਂ ਦੂਜੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਕੁੱਝ ਘਰੇਲੂ ਨੁਸਖੇ ਕਾਫੀ ਕੰਮ ਆ ਸਕਦੇ ਹਨ। ਥਕਾਵਟ ਤੋਂ ਬਾਅਦ ਸਿਰ ਦਰਦ ਤੋਂ ਲੈ ਕੇ ਕੈਂਸਰ ਵਰਗੀ ਬੀਮਾਰੀ ਹੋ ਸਕਦੀ ਹੈ। ਇਨ੍ਹਾਂ ਨੂੰ ਦੂਰ ਰੱਖਣ ਲਈ ਰਸੋਈ ‘ਚ ਮੌਜੂਦ ਵੱਡੀ ਇਲਾਇਚੀ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਇਲਾਇਚੀ ਛੋਟੀ ਇਲਾਇਚੀ ਵਾਂਗ ਹੀ ਫਾਇਦੇਮੰਦ ਹੁੰਦੀ ਹੈ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਇਹ ਇਲਾਇਚੀ ਉਸ ਦੇ ਮੁਕਾਬਲੇ ਘੱਟ ਸੁਆਦੀ ਹੁੰਦੀ ਹੈ। ਕਈ ਗੁਣਾਂ ਨਾਲ ਭਰਪੂਰ ਵੱਡੀ ਇਲਾਇਚੀ ਨੂੰ ਸਬਜ਼ੀ ਆਦਿ ਦੇ ਮਸਾਲਿਆਂ ‘ਚ ਵੀ ਪਾਇਆ ਜਾਂਦਾ ਹੈ। ਅੱਜ ਤੁਹਾਨੂੰ ਵੱਡੀ ਇਲਾਇਚੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਵੱਡੀ ਇਲਾਇਚੀ ਦੇ ਫਾਇਦਿਆਂ ਬਾਰੇ। ਦੰਦਾਂ ਲਈ ਲਾਭਦਾਇਕ
ਕਾਲੀ ਇਲਾਇਚੀ ਦੇ ਸਵੇਨ ਨਾਲ ਦੰਦਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕਾਲੀ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਦੰਦਾਂ ਦੇ ਮਸੂੜਿਆਂ ‘ਚੋਂ ਕੀੜਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਵੀ ਨਿਜਾਤ ਮਿਲਦਾ ਹੈ।
ਕੈਂਸਰ ਤੋਂ ਬਚਾਏ
ਵੱਡੀ ਇਲਾਇਚੀ ਕੈਂਸਰ ਤੋਂ ਬਚਾਉਣ ‘ਚ ਸਹਾਇਕ ਹੁੰਦੀ ਹੈ। ਇਸ ਇਲਾਇਚੀ ‘ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਜੋ ਕਿ ਵੱਖ-ਵੱਖ ਤਰ੍ਹਾਂ ਦੇ ਕੈਂਸਰ ਨੂੰ ਰੋਕਣ ‘ਚ ਮਦਦ ਕਰਦੀ ਹੈ। ਇਹ ਸਰੀਰ ‘ਚ ਕੈਂਸਰ ਕੋਸ਼ਿਕਾਵਾਂ ਦੇ ਵਿਕਾਸ ਦੀ ਡਾਂਚ ਕਰਨ ਦੀ ਹਿੰਮਤ ਵੀ ਰੱਖਦੀ ਹੈ। ਵਾਲਾਂ ਦੀ ਸਮੱਸਿਆ ਲਈ ਫਾਇਦੇਮੰਦ
ਕਾਲੀ ਇਲਾਇਚੀ ਵਾਲਾਂ ਦੀ ਸਮੱਸਿਆ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਕਰਕੇ ਵਾਲਾਂ ਦੀ ਕਿਸੇ ਵੀ ਤਰ੍ਹਾਂ ਸਮੱਸਿਆ ਤਾਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਕਾਲੀ ਇਲਾਇਚੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਤੁਸੀਂ ਖਾਣੇ ‘ਚ ਕਰਨ ਤੋਂ ਇਲਾਵਾ ਉਂਝ ਵੀ ਕਰ ਸਕਦੇ ਹੋ।  

Related posts

ਨਹਾਉਣ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਤਾਂ ਪਉ ਪਛਤਾਉਣਾ

admin

ਸਾਵਧਾਨ! ਨੌਜਵਾਨਾਂ ਨੂੰ ਤੇਜ਼ੀ ਨਾਲ ਹੋ ਰਿਹਾ ਨੋਮੋਫੋਬੀਆ

admin

ਸ਼ੂਗਰ ਤੇ ਭਾਰ ਘੱਟ ਕਰਨ ‘ਚ ਮਦਦਗਾਰ ਹੁੰਦੈ ਅਮਰੂਦ, ਜਾਣੋ ਹੈਰਾਨੀਜਨਕ ਫਾਇਦੇ

admin

Leave a Comment