My blog
National

ਅਯੁੱਧਿਆ ‘ਤੇ ਇਤਿਹਾਸਕ ਫੈਸਲਾ ਮੀਲ ਦਾ ਪੱਥਰ : ਅਮਿਤ ਸ਼ਾਹ

 ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਯੁੱਧਿਆ ‘ਚ ਸ਼੍ਰੀ ਰਾਮ ਜਨਮ ਭੂਮੀ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਭਰੋਸਾ ਜ਼ਾਹਰ ਕੀਤਾ ਹੈ ਕਿ ਇਹ ਇਤਿਹਾਸਕ ਫੈਸਲਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਹਾਨ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰੇਗਾ। ਸ਼ਾਹ ਨੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਟਵਿੱਟਰ ‘ਤੇ ਆਪਣੀ ਪ੍ਰਤੀਕਿਰਿਆ ‘ਚ ਕਿਹਾ,”ਸ਼੍ਰੀ ਰਾਮ ਜਨਮ ਭੂਮੀ ‘ਤੇ ਸਾਰਿਆਂ ਦੀ ਸਹਿਮਤੀ ਨਾਲ ਆਏ ਸੁਪਰੀਮ ਕੋਰਟ ਦੇ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ। ਮੈਂ ਸਾਰੇ ਭਾਈਚਾਰਿਆਂ ਅਤੇ ਧਰਮ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਹਾਂ ਕਿ ਉਹ ਇਸ ਫੈਸਲੇ ਨੂੰ ਆਸਾਨੀ ਨਾਲ ਸਵੀਕਾਰ ਕਰਦੇ ਹੋਏ ਸ਼ਾਂਤੀ ਤੇ ਸਦਭਾਵਨਾ ਨਾਲ ਭਰੇ ‘ਇਕ ਭਾਰਤ-ਸ਼੍ਰੇਸ਼ਠ ਭਾਰਤ’ ਦੇ ਆਪਣੇ ਸੰਕਲਪ ਦੇ ਪ੍ਰਤੀ ਵਚਨਬੱਧ ਰਹਿਣ।”

Related posts

ਮਹਾਰਾਸ਼ਟਰ ਸਰਕਾਰ ਦੀ ਗਡਕਰੀ ਨੂੰ ਚਿੱਠੀ- ਭਾਰੀ ਜ਼ੁਰਮਾਨਾ ਰਾਸ਼ੀ ਘੱਟ ਕਰਨ ਦੀ ਮੰਗ

Manpreet Kaur

ਇਮਾਰਤ ਢਹਿਣ ਤੋਂ ਬਾਅਦ ਮਲਬੇ ‘ਚ ਫਸੀ 10 ਸਾਲਾ ਬੱਚੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ

admin

ਅਯੁੱਧਿਆ ਫੈਸਲੇ ‘ਤੇ ਬੋਲੇ ਭਾਗਵਤ- ‘ਮੰਦਰ ਨਿਰਮਾਣ ‘ਚ ਮਿਲ ਕੇ ਕਰਾਂਗੇ ਕੰਮ’

Manpreet Kaur

Leave a Comment