My blog
National

ਅਯੁੱਧਿਆ ਫੈਸਲੇ ‘ਤੇ ਬੋਲੇ ਭਾਗਵਤ- ‘ਮੰਦਰ ਨਿਰਮਾਣ ‘ਚ ਮਿਲ ਕੇ ਕਰਾਂਗੇ ਕੰਮ’

 ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਅਯੁੱਧਿਆ ‘ਤੇ ਆਏ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨਿਆਂ ਦੇਣ ਵਾਲੇ ਫੈਸਲੇ ਦਾ ਸਵਾਗਤ ਹੈ। ਭਾਈਚਾਰਾ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਹੈ। ਸਰਕਾਰ ਵਿਵਾਦ ਖਤਮ ਕਰਨ ਦੀ ਪਹਿਲ ਕਰੇ। ਮੰਦਰ ਨਿਰਮਾਣ ‘ਚ ਨਾਲ ਮਿਲ ਕੇ ਕੰਮ ਕਰਾਂਗੇ। ਝਗੜਾ ਵਿਵਾਦ ਹੁਣ ਖਤਮ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ,”ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਮਾਮਲਾ ਦਹਾਕਿਆਂ ਤੋਂ ਚੱਲ ਰਿਹਾ ਸੀ ਅਤੇ ਇਹ ਸਹੀ ਨਤੀਜੇ ‘ਤੇ ਪਹੁੰਚ ਗਿਆ ਹੈ। ਇਸ ਨੂੰ ਹਾਰ ਜਾਂ ਜਿੱਤ ਦੇ ਤੌਰ ‘ਤੇ ਨਹੀਂ ਦੇਖਣਾ ਚਾਹੀਦਾ। ਅਸੀਂ ਸਮਾਜ ‘ਚ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਲਈ ਸਾਰੀਆਂ ਕੋਸ਼ਿਸ਼ਾਂ ਦਾ ਵੀ ਸਵਾਗਤ ਕਰਦਾਂ ਹਾਂ।”
ਭਾਗਵਤ ਨੇ ਕਿਹਾ,”ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਮਿਲ ਕੇ ਮੰਦਰ ਨਿਰਮਾਣ ਦਾ ਕੰਮ ਕਰਵਾਇਆ ਜਾਵੇ। ਕੋਰਟ ਨੇ ਮਸਜਿਦ ਨਿਰਮਾਣ ਨੂੰ ਲੈ ਕੇ ਜੋ ਗੱਲ ਕਹੀ ਹੈ, ਉਹ ਜ਼ਮੀਨ ਸਰਕਾਰ ਨੇ ਦੇਣੀ ਹੈ। ਸਰਕਾਰ ਇਸ ਗੱਲ ਨੂੰ ਤੈਅ ਕਰੇਗੀ ਕਿ ਉਸ ਨੇ ਕਿੱਥੇ ਜ਼ਮੀਨ ਦੇਣੀ ਹੈ। ਜਿਸ ਤਰ੍ਹਾਂ ਕੋਰਟ ਦਾ ਫੈਸਲਾ ਸਪੱਸ਼ਟ ਹੈ। ਉਸੇ ਤਰ੍ਹਾਂ ਮੇਰਾ ਬਿਆਨ ਵੀ ਸਾਫ਼ ਹੈ।”

Related posts

ED ਮਾਮਲੇ ‘ਚ ਚਿਦਾਂਬਰਮ ਨੂੰ ਮਿਲੀ ਰਾਹਤ, CBI ਮਾਮਲੇ ਲਈ ਰਹਿਣਾ ਹੋਵੇਗਾ ਹਿਰਾਸਤ ‘ਚ

Manpreet Kaur

ਪਿਛਲੇ 5 ਸਾਲਾਂ ‘ਚ ਦੁਨੀਆ ‘ਚ ਵਧਿਆ ਭਾਰਤ ਦਾ ਕੱਦ : ਜੈਸ਼ੰਕਰ

admin

ਭਾਜਪਾ ਸਰਕਾਰ ਦੇ 100 ਦਿਨਾਂ ਦਾ ਜਸ਼ਨ ‘ਬਰਬਾਦੀ ਦੇ ਜਸ਼ਨ’ ਦੀ ਤਰ੍ਹਾਂ : ਪ੍ਰਿਯੰਕਾ

Manpreet Kaur

Leave a Comment