My blog
National

ਦਿੱਲੀ ਦੀ ਕਿਸੇ ਅਦਾਲਤ ‘ਚ ਪੁਲਸ ਵਾਲੇ ਨਹੀਂ, ਤਾਇਨਾਤ ਕੀਤੀ ਗਈ CRPF

 ਦਿੱਲੀ ਦੀਆਂ ਅਦਾਲਤਾਂ ਦੀ ਸੁਰੱਖਿਆ ਹੁਣ ਭਗਵਾਨ ਭਰੋਸੇ ਹੈ। ਪੁਲਸ ਨੇ ਸਟਾਫ ਨੂੰ ਵਾਪਸ ਬੁਲਾ ਲਿਆ ਹੈ। ਅਜਿਹਾ ਕੋਈ ਕੰਮ ਪੁਲਸ ਨਹੀਂ ਕਰ ਰਹੀ, ਜਿਸ ਨਾਲ ਉਸ ਨੂੰ ਕੋਰਟ ਜਾਣਾ ਪਵੇ ਜਾਂ ਵਕੀਲਾਂ ਨਾਲ ਆਹਮਣਾ-ਸਾਹਮਣਾ ਹੋਵੇ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਸੀ ਕਿ ਵਕੀਲਾਂ ਨੂੰ ਪੁਲਸ ਦੀ ਅਹਿਮੀਅਤ ਪਤਾ ਲੱਗੇ। ਉੱਥੇ ਹੀ ਦੂਜੇ ਪਾਸੇ ਦਿੱਲੀ ਪੁਲਸ ਦੇ ਹੈੱਡ ਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਸੀ.ਆਰ.ਪੀ.ਐੱਫ. ਦੀ ਤਾਇਨਾਤੀ ਕੀਤੀ ਗਈ ਹੈ। ਹਾਲਾਂਕਿ ਦਿੱਲੀ ਪੁਲਸ ਦੇ ਐਡੀਸ਼ਨਲ ਪੀ.ਆਰ.ਓ. ਅਨਿਲ ਮਿੱਤਲ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ। ਕੋਰਟ ‘ਚ ਪੁਲਸ ਦੀ ਪੂਰੀ ਸੁਰੱਖਿਆ ਹੈ। ਪੁਲਸ ਨੇ ਆਤਮ ਸਨਮਾਨ ਵਾਲੀ ਫੋਰਸ ਹੈ ਅਤੇ ਆਪਣਾ ਕੰਮ ਕਰ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦਿੱਲੀ ਦੀਆਂ ਸਾਰੀਆਂ ਅਦਾਲਤਾਂ ‘ਚ ਪੁਲਸ ਦੀ ਸੁਰੱਖਿਆ ਪੁਲਸ ਹੀ ਕਰਦੀ ਸੀ। ਕੋਰਟ ‘ਚ ਆਉਣ ‘ਤੇ ਚੈਕਿੰਗ ਤੋਂ ਲੈ ਕੇ ਪੂਰੇ ਕੋਰਟ ਦੀ ਨਿਗਰਾਨੀ ਦਾ ਕੰਮ ਪੁਲਸ ਦੇ ਜ਼ਿੰਮੇ ਹੈ ਪਰ ਹੁਣ ਪੁਲਸ ਨੇ ਕੋਰਟ ਦੀ ਸਕਿਓਰਿਟੀ ਤੋਂ ਆਪਣਾ ਹੱਥ ਖਿੱਚ ਲਿਆ ਹੈ। ਸੁਰੱਖਿਆ ਹਟਾਉਣ ਤੋਂ ਪਹਿਲਾਂ ਆਪਣੇ-ਆਪਣੇ ਸੰਬੰਧਤ ਜੱਜ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ।

Related posts

ਮੈਟਰੋ ਤੇ ਡੀਟੀਸੀ ਬੱਸਾਂ ਵਿੱਚ ਮਹਿਲਾਵਾਂ ਲਈ ਹੁਣ ਮੁਫ਼ਤ ਸਫ਼ਰ

admin

1 ਤੋਂ 15 ਸਤੰਬਰ ਤੱਕ ਇਹ ਟਰੇਨਾਂ ਰਹਿਣਗੀਆਂ ਰੱਦ

Manpreet Kaur

ਜਾਣੋ ਪੀ. ਐੱਮ. ਮੋਦੀ ਦੇ ਬਚਪਨ ਨਾਲ ਜੁੜੀਆ ਕੁਝ ਰੌਚਕ ਕਹਾਣੀਆਂ

Manpreet Kaur

Leave a Comment