My blog
National

ਦੇਸ਼ ਧ੍ਰੋਹ ਮਾਮਲਿਆਂ ‘ਚ 45 ਫੀਸਦੀ ਵਾਧਾ: NCRB

ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ (NCRB) ਵੱਲੋਂ ਜਾਰੀ 2017 ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ‘ਦੇਸ਼ ਧ੍ਰੋਹ’ ਦੇ ਮਾਮਲਿਆਂ ‘ਚ 45 ਫੀਸਦੀ ਵਾਧਾ ਦੇਖਿਆ ਗਿਆ ਹੈ। ਅੰਕੜਿਆ ਮੁਤਾਬਕ ਸਭ ਤੋਂ ਜ਼ਿਆਦਾ ਮਾਮਲੇ ਆਸਾਮ ‘ਚ ਦਰਜ ਹੋਏ ਹਨ ਜਦਕਿ ਇਸ ਤੋਂ ਬਾਅਦ ਹਰਿਆਣਾ, ਹਿਮਾਚਲ ਪ੍ਰਦੇਸ਼, ਓਡੀਸ਼ਾ ਅਤੇ ਤਾਮਿਲਨਾਡੂ ਦਾ ਨੰਬਰ ਹੈ। ਦੱਸਿਆ ਜਾਂਦਾ ਹੈ ਕਿ 2016 ‘ਚ ਜਿੱਥੇ ਦੇਸ਼ ਧ੍ਰੋਹ ਦੇ 35 ਮਾਮਲੇ ਦਰਜ ਸੀ, ਉੱਥੇ 2017 ‘ਚ ਵੱਧ ਕੇ 51 ਹੋ ਗਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ 2016 ‘ਚ 48 ਲੋਕਾਂ ਦੇ ਮੁਕਾਬਲੇ 2017 ‘ਚ ਪੁਲਸ ਵੱਲੋਂ 228 ਲੋਕ ਦੇਸ਼ ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ। ਜ਼ਿਕਰਯੋਗ ਹੈ ਕਿ 2016 ਦੌਰਾਨ ਆਸਾਮ ‘ਚ ਇੱਕ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜ ਨਹੀਂ ਹੋਇਆ ਸੀ ਪਰ 2017 ‘ਚ 19 ਮਾਮਲਿਆਂ ਨਾਲ ਸਭ ਤੋਂ ਉੱਪਰਲੇ ਨੰਬਰ ‘ਤੇ ਹੈ।

Related posts

ਖੱਟੜ ਸਰਕਾਰ ‘ਚ ਹਰਿਆਣਾ ਦਾ ਹਰ ਵਿਅਕਤੀ ਅਸੁਰੱਖਿਅਤ:ਹੁੱਡਾ

admin

ਚਾਲਾਨਾਂ ਦੇ ਟੁੱਟੇ ਰਿਕਾਰਡ, ਹੁਣ ਤਕ ਦਾ ਕੱਟਿਆ ਸਭ ਤੋਂ ਵੱਡਾ ਚਾਲਾਨ

Manpreet Kaur

ਹਰਿਆਣਾ ਦੀਆਂ ਮੰਡੀਆਂ ‘ਚ 67 ਲੱਖ ਟਨ ਤੋਂ ਜ਼ਿਆਦਾ ਝੋਨੇ ਦੀ ਪੈਦਾਵਰ

Manpreet Kaur

Leave a Comment