My blog
National

ਧੁੰਦ ‘ਚ ਲੁੱਕ ਗਿਆ ਤਾਜ ਮਹਿਲ, ਸੈਲਾਨੀ ਹੋਏ ਨਾਖੁਸ਼

ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ‘ਚ ਜ਼ਹਿਰੀਲੀ ਧੁੰਦ ਛਾਈ ਹੋਈ ਹੈ। ਸੰਗਮਰਮਰੀ ਤਾਜ ਮਹਿਲ ‘ਤੇ ਵੀ ਇਸ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਮਾਸਕ ਲਗਾ ਕੇ ਕਈ ਵਿਦੇਸ਼ੀ ਸੈਲਾਨੀ ਤਾਜ ਮਹਿਲ ਦੇਖਣ ਪੁੱਜੇ ਪਰ ਸੰਗਮਰਮਰੀ ਸਮਾਰਕ ਧੁੰਦ ‘ਚ ਲੁਕਿਆ ਹੋਇਆ ਸੀ। ਇਸ ਕਾਰਨ ਸੈਲਾਨੀ ਤਾਜ ਦੇ ਮਨਮੋਹਕ ਦ੍ਰਿਸ਼ ਨੂੰ ਨਹੀਂ ਦੇਖ ਸਕੇ। ਦਿਨ ਭਰ ਛਾਈ ਧੁੰਦ ਕਾਰਨ ਸੈਲਾਨੀਆਂ ਦੀ ਫੋਟੋਗ੍ਰਾਫੀ ਵੀ ਪ੍ਰਭਾਵਿਤ ਹੋਈ। ਸੈਂਟਰਲ ਟੈਂਕ ਅਤੇ ਰੈੱਡ ਸੇਂਟ ਸਟੋਨ ਪਲੇਟਫਾਰਮ ‘ਤੇ ਫੋਟੋ ਖਿਚਵਾਉਣ ਵਾਲੇ ਸੈਲਾਨੀਆਂ ਦੇ ਪਿੱਛੇ ਤਾਜ ਮਹਿਲ ਨਜ਼ਰ ਹੀ ਨਹੀਂ ਆਇਆ। ਜਿਸ ਕਾਰਨ ਦੁਖੀ ਸੈਲਾਨੀਆਂ ਨੂੰ ਵਾਪਸ ਜਾਣਾ ਪਿਆ। ਦੱਸਿਆ ਗਿਆ ਕਿ ਸੋਮਵਾਰ ਸਵੇਰੇ ਤੋਂ ਹੀ ਧੁੰਦ ਜਿਹੀ ਛਾਈ ਹੋਈ ਸੀ। ਦਿਨ ਭਰ ਸੂਰਜ ਵੀ ਨਹੀਂ ਨਿਕਲਿਆ।

Related posts

ਮੈਟਰੋ ਤੇ ਡੀਟੀਸੀ ਬੱਸਾਂ ਵਿੱਚ ਮਹਿਲਾਵਾਂ ਲਈ ਹੁਣ ਮੁਫ਼ਤ ਸਫ਼ਰ

admin

ਬੀਜੇਪੀ ਤੇ ਅਕਾਲੀ ਦਲ ਦੀ ਦੋਸਤੀ ‘ਤੇ ਸੰਕਟ ਦੇ ਬੱਦਲ

admin

ਗੁਜਰਾਤ ‘ਚ ਚੱਕਰਵਾਤੀ ਤੂਫਾਨ ‘ਹਿਕਾ’ ਦਾ ਖੌਫ, ਮੌਸਮ ਵਿਭਾਗ ਨੇ ਕੀਤਾ ਅਲਰਟ

Manpreet Kaur

Leave a Comment