My blog
National

ਨਦੀਆਂ ਨੂੰ ਸਾਫ ਰੱਖਣਾ ਪਹਿਲੀ ਤਰਜੀਹ : ਡਾ. ਬਾਲਦੀ

 ਨਦੀਆਂ ਨੂੰ ਸਾਫ-ਸੁਥਰਾ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਹਿਮਾਚਲ ਪ੍ਰਦੇਸ਼ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਾਰਜ ਯੋਜਨਾ ਤਿਆਰੀ ਕੀਤੀ ਗਈ ਹੈ। ਸੂਬੇ ਦੇ ਮੁੱਖ ਸਕੱਤਰ ਡਾ. ਸ਼੍ਰੀਕਾਂਤ ਬਾਲਦੀ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸ਼ੁਰੂ ਕੀਤੀ ਕਾਰਜ ਯੋਜਨਾ ਦੇ ਸੰਦਰਭ ‘ਚ ਸ਼ੁੱਕਰਵਾਰ ਨੂੰ ਬੈਠਕ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੀਆਂ 7 ਪ੍ਰਦੂਸ਼ਿਤ ਨਦੀਆਂ ਦੀ ਸਾਫ-ਸਫਾਈ ਮੁਹਿੰਮ ਦਾ ਕੰਮ ਕੀਤਾ ਜਾਵੇ। ਡਾ. ਬਾਲਦੀ ਨੇ ਕਿਹਾ ਕਿ ਪ੍ਰਦੇਸ਼ ਸਵੱਛ ਅਤੇ ਸਿਹਤਮੰਦ ਵਾਤਾਵਰਣ ਲਈ ਜਾਣਿਆ ਜਾਂਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇੱਥੋਂ ਦੇ ਕੁਦਰਤੀ ਸਾਧਨਾਂ ਖਾਸ ਕਰ ਕੇ ਪਾਣੀ ਅਤੇ ਹਵਾ ਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਰੱਖਿਆ ਜਾਵੇ।

Related posts

ਕਾਂਗਰਸ ਦੇ 51 ਸੰਸਦ ਮੈਂਬਰਾਂ ਦੀ ਵੀ ਨਹੀਂ ਮੰਨੇ ਰਾਹੁਲ, ਅਸਤੀਫ਼ਾ ਦੇਣ ‘ਤੇ ਅੜੇ

admin

ਟਰੇਨਿੰਗ ਦੌਰਾਨ ਮਿਗ-29ਕੇ ਲੜਾਕੂ ਜਹਾਜ਼ ਕ੍ਰੈਸ਼

Manpreet Kaur

ਬੰਗਾਲ ਵਿਧਾਨ ਸਭਾ ’ਚ ਮੌਬ ਲਿੰਚਿੰਗ ਵਿਰੁੱਧ ਬਿੱਲ ਪਾਸ, ਦੋਸ਼ੀਆਂ ਨੂੰ ਮਿਲੇਗੀ ਉਮਰ ਕੈਦ

Manpreet Kaur

Leave a Comment