My blog
National

ਪੀ. ਐਮ. ਮੋਦੀ ਨੂੰ ਮਿਲਣ ਪਹੁੰਚੀ CM ਮਮਤਾ, ਅਹਿਮ ਮੁੱਦਿਆਂ ‘ਤੇ ਕੀਤੀ ਚਰਚਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਸਥਿਤ ਪੀ. ਐੱਮ. ਆਵਾਸ ਪੁੱਜੀ। ਮਮਤਾ ਨੇ ਨਰਿੰਦਰ ਮੋਦੀ ਨੂੰ ਮਠਿਆਈ ਅਤੇ ਕੁੜਤਾ ਭੇਟ ਕੀਤਾ। ਮਮਤਾ ਨੇ ਪੀ. ਐੱਮ. ਮੋਦੀ ਨੂੰ ਬੰਗਾਲ ਆਉਣ ਦਾ ਸੱਦਾ ਦਿੱਤਾ। ਦੋਹਾਂ ਨੇਤਾਵਾਂ ਵਿਚਾਲੇ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਚਰਚਾ ਵੀ ਹੋਈ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਸੂਬੇ ਲਈ 13,500 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੰਗਾਲ ਦਾ ਨਾਮ ਬਦਲਣ ਦੀ ਗੱਲ ਵੀ ਰੱਖੀ, ਜੋ ਕਿ ਅਜੇ ਪੈਂਡਿੰਗ ਹੈ। ਮਮਤਾ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਪੀ. ਐੱਮ. ਨਾਲ ਮੁਲਾਕਾਤ ਚੰਗੀ ਰਹੀ। ਦੂਜੇ ਕਾਰਜਕਾਲ ਵਿਚ ਪੀ. ਐੱਮ. ਦੇ ਰੂਪ ਵਿਚ ਕਾਰਜਭਾਰ ਸੰਭਾਲਣ ਮਗਰੋਂ ਮੈਂ ਉਨ੍ਹਾਂ ਨੂੰ ਨਹੀਂ ਮਿਲੀ ਸੀ। ਮਮਤਾ ਨੇ ਕਿਹਾ ਕਿ ਮੈਂ ਪੀ. ਐੱਮ. ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕੋਲਾ ਬਲਾਕ ਦਾ ਉਦਘਾਟਨ ਪੱਛਮੀ ਬੰਗਾਲ ‘ਚ ਆ ਕੇ ਕਰਨ।

Related posts

ਜਸਟਿਸ ਵੀ ਰਾਮਾਸੁਬਰਮਣਿਅਨ ਨੇ ਚੀਫ ਜਸਟਿਸ ਵਜੋਂ ਚੁੱਕੀ ਸਹੁੰ

admin

MI-17 ਹੈਲੀਕਾਪਟਰ ਕ੍ਰੈਸ਼ : ਹਵਾਈ ਫੌਜ ਦੇ 5 ਅਧਿਕਾਰੀ ਦੋਸ਼ੀ ਕਰਾਰ

Manpreet Kaur

ਜੰਮੂ-ਕਸ਼ਮੀਰ : ਸੋਮਵਾਰ ਦੁਪਹਿਰ 12 ਵਜੋਂ ਤੋਂ ਸ਼ੁਰੂ ਹੋ ਜਾਣਗੀਆਂ ਪੋਸਟਪੇਡ ਮੋਬਾਇਲ ਸੇਵਾਵਾਂ

Manpreet Kaur

Leave a Comment