My blog
National

ਭਾਜਪਾ ਵਿਧਾਇਕ ਦੀ ਗਰਭਵਤੀ ਧੀ ਨੂੰ ਹਸਪਤਾਲ ‘ਚ ਇਲਾਜ ਲਈ 12 ਘੰਟੇ ਕਰਨੀ ਪਈ ਉਡੀਕ

ਮੱਧ ਪ੍ਰਦੇਸ਼ ਦੇ ਵਿਜੇਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਐੱਮ.ਐੱਲ.ਏ. ਸੀਤਾਰਾਮ ਆਦਿਵਾਸੀ ਨੇ ਦੋਸ਼ ਲਗਾਇਆ ਹੈ ਕਿ ਸ਼ਓਪੁਰ ਜ਼ਿਲਾ ਹਸਪਤਾਲ ਨੇ ਉਨ੍ਹਾਂ ਦੀ ਗਰਭਵਤੀ ਬੇਟੀ ਨੂੰ 12 ਘੰਟਿਆਂ ਤੱਕ ਇਲਾਜ ਲਈ ਇੰਤਜ਼ਾਰ ਕਰਵਾਇਆ ਗਿਆ। ਜ਼ਿਲਾ ਹਸਪਤਾਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੀਤਾਰਾਮ ਆਦਿਵਾਸੀ ਨੇ ਕਿਹਾ,”ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਉਂਦੇ ਹੋਏ ਸਾਨੂੰ ਲੰਬਾ ਇੰਤਜ਼ਾਰ ਕਰਵਾਇਆ। ਮੈਂ 18 ਨਵੰਬਰ ਨੂੰ ਆਪਣੀ ਬੇਟੀ ਨੂੰ ਸਵੇਰੇ 9 ਵਜੇ ਦੇ ਨੇੜੇ-ਤੇੜੇ ਭਰਤੀ ਕਰਵਾਇਆ ਸੀ। ਸਾਰੇ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਬੇਟੀ ਨੂੰ ਸ਼ਿਵਪੁਰੀ ਜਾਂ ਗਵਾਲੀਅਰ ਦੇ ਹਸਪਤਾਲ ‘ਚ ਭਰਤੀ ਕਰਵਾਵਾਂ। ਅਸੀਂ ਐਂਬੂਲੈਂਸ ਦਾ ਇੰਤਜ਼ਾਰ ਕੀਤਾ ਪਰ ਉਹ ਵੀ ਸਮੇਂ ‘ਤੇ ਨਹੀਂ ਆਈ।” ਐੱਮ.ਐੱਲ.ਏ. ਨੇ ਅੱਗੇ ਕਿਹਾ,”ਹਸਪਤਾਲ ਵਲੋਂ ਇਹ ਵੀ ਕਿਹਾ ਗਿਆ ਕਿ ਕੁਝ ਕਾਰਨਾਂ ਨਾਲ ਮੇਰੀ ਬੇਟੀ ਦਾ ਸਿਜੇਰੀਅਨ ਆਪਰੇਸ਼ਨ ਕਰਨਾ ਹੋਵੇਗਾ ਪਰ ਬਾਅਦ ‘ਚ ਪ੍ਰਾਈਵੇਟ ਹਸਪਤਾਲ ‘ਚ ਬੇਟੀ ਦੀ ਆਮ ਡਿਲੀਵਰੀ ਹੋ ਗਈ।”

Related posts

ਪੀ.ਐੱਮ. ਮੋਦੀ ਨੇ ਸਮਾਜ ‘ਚ ਸੀ.ਏ. ਅਤੇ ਡਾਕਟਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ

admin

ਸਵੀਡਨ ਦਾ ਸ਼ਾਹੀ ਜੋੜਾ 5 ਦਿਨਾਂ ਯਾਤਰਾ ‘ਤੇ ਪੁੱਜਾ ਭਾਰਤ

Manpreet Kaur

ਬੰਗਾਲ ’ਚ ਰਹਿਣ ਲਈ ਬੰਗਾਲੀ ਸਿੱਖਣੀ ਹੀ ਹੋਵੇਗੀ: ਮਮਤਾ

admin

Leave a Comment