My blog
National

ਸਾਧਵੀ ਪ੍ਰਗਿਆ ਨੂੰ ਰੱਖਿਆ ਮੰਤਰਾਲੇ ਦੀ ਕਮੇਟੀ ‘ਚ ਮਿਲੀ ਵੱਡੀ ਜ਼ਿੰਮੇਵਾਰੀ

ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ ਕਮੇਟੀ ‘ਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਾਧਵੀ ਪ੍ਰਗਿਆ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ ਕਮੇਟੀ ‘ਚ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ। ਡਿਫੈਂਸ ਮਾਮਲਿਆਂ ਦੀ ਇਸ ਕਮੇਟੀ ‘ਚ ਕੁੱਲ 21 ਮੈਂਬਰ ਹਨ, ਜਿਨ੍ਹਾਂ ‘ਚ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਵੀ ਨਾਂ ਹੈ। ਕਮੇਟੀ ‘ਚ ਚੇਅਰਮੈਨ ਰਾਜਨਾਖ ਸਿੰਘ ਤੋਂ ਇਲਾਵਾ ਫਾਰੂਕ ਅਬਦੁੱਲਾ, ਏ.ਰਾਜਾ , ਸੁਪ੍ਰਿਆ ਸੁਲੇ, ਮੀਨਾਕਸ਼ੀ ਲੇਖੀ, ਰਾਕੇਸ਼ ਸਿੰਘ, ਸ਼ਰਦ ਪਵਾਰ, ਜੇ.ਪੀ. ਨੱਢਾ ਆਦਿ ਮੈਂਬਰ ਸ਼ਾਮਲ ਹਨ। ਦੱਸ ਦੇਈਏ ਕਿ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਸਾਧਵੀ ਪ੍ਰਗਿਆ ਨੇ ਇਸ ਵਾਰ ਭੋਪਾਲ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੇ ਬਿਆਨਾਂ ‘ਤੇ ਵਿਵਾਦ ਹੋਇਆ ਸੀ।

Related posts

ਜੇ.ਡੀ.ਯੂ. ਤੋਂ ਬਾਅਦ ਹੁਣ ਸ਼ਿਵ ਸੈਨਾ ਵੀ ਹੋਈ ਨਾਰਾਜ਼

admin

ਹਰਿਆਣਾ ਦੀ 14ਵੀਂ ਵਿਧਾਨਸਭਾ ਸੈਸ਼ਨ ਦਾ ਦੂਜਾ ਦਿਨ, ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਜਾਰੀ

Manpreet Kaur

ਮੁੰਬਈ : ਹਿਰਾਸਤ ‘ਚ ਮੌਤ ਦੇ ਮਾਮਲੇ ‘ਚ 5 ਪੁਲਸ ਕਰਮਚਾਰੀ ਮੁਅੱਤਲ

Manpreet Kaur

Leave a Comment