My blog
National

ਸਿੱਖਿਆ ਦੇ ਪੱਧਰ ‘ਚ ਸੁਧਾਰ ਲਈ ਦਿੱਲੀ ਸਰਕਾਰ ਕਰਨ ਜਾ ਰਹੀ ਹੈ ਵੱਡਾ ਬਦਲਾਅ

 ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਛੇਤੀ ਹੀ ਦਿੱਲੀ ਦਾ ਆਪਣਾ ਸਿੱਖਿਆ ਬੋਰਡ ਹੋਵੇਗਾ ਪਰ ਉਹ ਸੀ. ਬੀ. ਐੱਸ. ਈ. ਦੀ ਥਾਂ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਇਹ ਅਗਲੀ ਪੀੜ੍ਹੀ ਦਾ ਬੋਰਡ ਹੋਵੇਗਾ, ਜੋ ਜੇ. ਈ. ਈ. ਅਤੇ ਨੀਟ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ‘ਚ ਵਿਦਿਆਰਥੀਆਂ ਦੀ ਮਦਦ ਕਰੇਗਾ। ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਬੋਰਡ ਨੂੰ ਅਜਿਹੇ ਰੂਪ ਵਿਚ ਦੇਖਦੀ ਹੈ, ਜੋ ਮੌਜੂਦਾ ਹਾਲਾਤ ਦਾ ਹੱਲ ਹੋਵੇਗਾ। ਮੌਜੂਦਾ ਸਮੇਂ ‘ਚ ਵਿਦਿਆਰਥੀ ਸਕੂਲਾਂ ਦੀ ਮਦਦ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਪਰ ਉਨ੍ਹਾਂ ਨੂੰ ਇੰਜੀਨੀਅਰਿੰਗ ਅਤੇ ਮੈਡੀਕਲ ਪਾਸ ਕਰਨ ਲਈ ਕੋਚਿੰਗ ਸੈਂਟਰਾਂ ਦਾ ਸਹਾਰਾ ਲੈਣਾ ਪੈਂਦਾ ਹੈ।  ਸਿਸੋਦੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 2015 ‘ਚ ਇਸ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਉਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਅਸੀਂ ਇਮਾਰਤਾਂ ਦੀ ਹਾਲਤ ਦੇਖੀ ਅਤੇ ਜਮਾਤਾਂ ਵਿਚ ਸਿੱਖਿਆ ਦੇ ਮਾਹੌਲ ਨੂੰ ਮਹਿਸੂਸ ਕੀਤਾ ਤਾਂ ਸਾਨੂੰ ਲੱਗਾ ਕਿ ਨਵਾਂ ਬੋਰਡ ਬਣਾਉਣ ਦੀ ਬਜਾਏ ਢਾਂਚਾਗਤ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਆਪਣਾ ਸਿੱਖਿਆ ਬੋਰਡ ਬਣਾਉਣ ਦਾ ਸਮਾਂ ਆ ਗਿਆ ਹੈ। ਸਰਕਾਰ ਇਸ ‘ਤੇ ਕੰਮ ਕਰ ਰਹੀ ਹੈ। ਬੋਰਡ ਅਤੇ ਇਸ ਦਾ ਸਿਲੇਬਸ ਕਿਵੇਂ ਦਾ ਹੋਵੇਗਾ, ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਸ਼ਿਆਂ ‘ਤੇ ਵੱਖਰੇ-ਵੱਖਰੇ ਗਰੇਡ ਦੇਣ ਦੀ ਯੋਜਨਾ ਹੈ।

Related posts

ਸਾਂਸਦ ਬਣਨ ਮਗਰੋਂ ਵੀ ਨਹੀਂ ਸਾਧਵੀ ਪ੍ਰੱਗਿਆ ਨੂੰ ਰਾਹਤ

admin

ਨਰਿੰਦਰ ਮੋਦੀ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕੀਤੀ ਮੁਲਾਕਾਤ

admin

PF ਦੇ ਨਾਲ ਮੁਫਤ ਮਿਲਦਾ ਹੈ 6 ਲੱਖ ਰੁਪਏ ਦਾ ਬੀਮਾ, ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਲੇਮ

admin

Leave a Comment