My blog
National

ਹਰਿਆਣਾ ’ਚ ਦਲ ਬਦਲ ਮਾਮਲੇ ’ਚ 5 ਵਿਧਾਇਕਾਂ ਦੀ ਮੈਂਬਰੀ ਰੱਦ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁਰਜਰ ਨੇ ਦਲ ਬਦਲ ਮਾਮਲੇ ਵਿਚ 5 ਵਿਧਾਇਕਾਂ ਦੀ ਮੈਂਬਰੀ ਰੱਦ ਕਰ ਦਿੱਤੀ ਹੈ। ਫੈਸਲੇ ਤੋਂ ਪਹਿਲਾਂ ਹੀ 5 ਵਿਧਾਇਕ ਨੈਨਾ ਚੌਟਾਲਾ, ਰਾਜਦੀਪ, ਅਨੂਪ ਅਤੇ ਪ੍ਰਿਥੀ ਸਿੰਘ ਜਜਪਾ ਤੇ ਨਸੀਮ ਅਹਿਮਦ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਮਾਮਲੇ ਸਬੰਧੀ 3 ਸਤੰਬਰ ਨੂੰ ਬਹਿਸ ਪਿੱਛੋਂ ਸਪੀਕਰ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਮੰਗਲਵਾਰ ਨਸੀਮ ਅਹਿਮਦ ਦੇ ਮਾਮਲੇ ਦੀ ਸੁਣਵਾਈ ਹੋਈ ਪਰ ਉਹ ਨਾ ਤਾਂ ਖੁਦ ਪਹੁੰਚੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਵਕੀਲ ਆਇਆ। ਇਸ ’ਤੇ ਸਪੀਕਰ ਨੇ ਐਕਸ ਪਾਰਟੀ ਮੰਨਦੇ ਹੋਏ ਉਨ੍ਹਾਂ ਨੂੰ ਵੀ ਅਯੋਗ ਕਰਾਰ ਦੇ ਦਿੱਤਾ। ਸਪੀਕਰ ਨੇ ਵੱਖ-ਵੱਖ ਫੈਸਲੇ ਸੁਣਾਏ।

Related posts

ਦਿੱਲੀ ‘ਚ 4 ਨਵੰਬਰ ਤੋਂ ਫਿਰ ਲਾਗੂ ਹੋਵੇਗਾ ਓਡ-ਈਵਨ: ਕੇਜਰੀਵਾਲ

Manpreet Kaur

ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦੁਖਦ ਤੇ ਸ਼ਰਮ ਦੀ ਗੱਲ : ਨਰਿੰਦਰ ਮੋਦੀ

admin

SC ਪੁੱਜਾ ਸ੍ਰੀ ਗੁਰੂ ਰਵਿਦਾਸ ਮੰਦਰ ਮਾਮਲਾ, ਪਟੀਸ਼ਨ ’ਚ ਕੀਤੀ ਗਈ ਇਹ ਮੰਗ

Manpreet Kaur

Leave a Comment