My blog
National

20 ਸਾਲਾਂ ਇਹ ਨੌਜਵਾਨ ਅਨੋਖੇ ਤਰੀਕੇ ਨਾਲ ਪ੍ਰਦੂਸ਼ਣ ਬਚਾਉਣ ਲਈ ਦੇ ਰਿਹੈ ਸਿੱਖਿਆ

ਰਾਜਧਾਨੀ ਅਤੇ ਐੱਨ.ਸੀ.ਆਰ. ‘ਚ ਵੱਧਦੇ ਪ੍ਰਦੂਸ਼ਣ ਦੌਰਾਨ 20 ਸਾਲਾ ਇੱਕ ਨੌਜਵਾਨ ਲੋਕਾਂ ਨੂੰ ਵਾਤਾਵਰਣ ਬਚਾਉਣ ਦੀ ਸਿੱਖਿਆ ਦੇ ਰਿਹਾ ਹੈ। ਦਰਅਸਲ ਪੰਕਜ ਕੁਮਾਰ ਨਾਂ ਦਾ ਇਹ ਨੌਜਵਾਨ ਨੂੰ ਨੋਇਡਾ, ਦਿੱਲੀ ਅਤੇ ਗੁਰੂਗ੍ਰਾਮ ਦੇ ਨੇੜੇ ਇਲਾਕਿਆਂ ‘ਚ ਆਪਣੀ ਪਿੱਠ ‘ਤੇ 20 ਲਿਟਰ ਪਾਣੀ ਦਾ ਬਰਤਨ ਅਤੇ ਮਾਸਕ ਲਗਾ ਕੇ ਦੇਖਿਆ ਜਾ ਸਕਦਾ ਹੈ। ਇਸ ਬਰਤਨ ‘ਚ ਇੱਕ ਪੌਦਾ ਵੀ ਹੈ। ਪੰਕਜ ਇਸ ਦੇ ਰਾਹੀਂ ਪੌਦਿਆਂ ਅਤੇ ਉਸ ਤੋਂ ਮਿਲਣ ਵਾਲੇ ਸਾਹ (ਆਕਸੀਜਨ) ਦੇ ਮਹੱਤਵ ਦੇ ਬਾਰੇ ਸੰਬੰਧੀ ਜਾਗਰੂਕ ਕਰ ਰਿਹਾ ਹੈ। ਪੰਕਜ ਦੱਸਦਾ ਹੈ ਕਿ ਬਰਤਨ ‘ਚ ਆਰਟੀਫਿਸ਼ੀਅਲ ਪੌਦਾ ਹੈ ਅਤੇ ਇਸ ਬਰਤਨ ਨਾਲ ਇੱਕ ਟਿਊਬ ਜੁੜੀ ਹੈ ਜੋ ਆਕਸੀਜਨ ਸਪਲਾਈ ਦਾ ਪ੍ਰਤੀਕ ਹੈ। ਪੰਕਜ ਲੋਕਾਂ ਨੂੰ ਦੱਸ ਰਿਹਾ ਹੈ ਕਿ ਜੇਕਰ ਸਮਾਂ ਰਹਿੰਦੇ ਵਾਤਾਵਰਣ ਬਚਾਉਣ ਲਈ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀ! ਜਦੋਂ ਹਰ ਕਿਸੇ ਨੂੰ ਆਕਸੀਜਨ ਵੀ ਖ੍ਰੀਦਣੀ ਪਵੇਗੀ। ਪੰਕਜ ਨੇ ਗਲੇ ‘ਚ ਤਖਤੀ ਵੀ ਲਟਕਾ ਕੇ ਰੱਖੀ ਹੋਈ ਹੈ, ਜਿਸ ‘ਤੇ ਲਿਖਿਆ ਹੋਇਆ ਹੈ, ”ਰੁੱਖ ਬਚਾਓ, ਉਨ੍ਹਾਂ ਦੀ ਰੱਖਿਆ ਕਰੋ। ਨਹੀਂ ਤਾਂ ਇਹੋ ਜਿਹਾ ਹੋਵੇਗਾ ਭਵਿੱਖ” ਇਹ ਸੁਨੇਹਾ ਹਿੰਦੀ ਅਤੇ ਅੰਗਰੇਜੀ ਦੋਵਾਂ ਭਾਸ਼ਾਵਾਂ ‘ਚ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਮੈਂ ਜਦੋਂ ਵੀ ਕਦੀਂ ਰੈੱਡ ਸਿਗਨਲ ‘ਤੇ ਪਹੁੰਚਦਾ ਹਾਂ ਤਾਂ ਲੋਕ ਮੈਨੂੰ ਅਜੀਬ ਤਰੀਕੇ ਨਾਲ ਦੇਖਦੇ ਹਨ, ਕੁਝ ਬਿਨਾਂ ਦੇਖੇ ਹੀ ਲੰਘ ਜਾਂਦੇ ਹਨ ਪਰ ਮੈਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਹੈ।

Related posts

ਪੀ.ਐੱਮ. ਮੋਦੀ ਨੇ ਸਮਾਜ ‘ਚ ਸੀ.ਏ. ਅਤੇ ਡਾਕਟਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ

admin

ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦੁਖਦ ਤੇ ਸ਼ਰਮ ਦੀ ਗੱਲ : ਨਰਿੰਦਰ ਮੋਦੀ

admin

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨਵੇਂ ਸੰਸਦ ਭਵਨ ‘ਚ ਜਾਵੇਗੀ ਮਨਾਈ

Manpreet Kaur

Leave a Comment