My blog
National

ਦਿੱਲੀ ‘ਚ 4 ਨਵੰਬਰ ਤੋਂ ਫਿਰ ਲਾਗੂ ਹੋਵੇਗਾ ਓਡ-ਈਵਨ: ਕੇਜਰੀਵਾਲ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅੱਜ ਭਾਵ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਓਡ ਈਵਨ ਰਿਟਰਨ ਸਕੀਮ ਫਿਰ ਤੋਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਨਿਯਮ 4 ਨਵੰਬਰ ਤੋਂ 15 ਨਵੰਬਰ ਦੇ ਵਿਚਾਲੇ ਲਾਗੂ ਹੋਵੇਗਾ। ਇਸ ਤੋਂ ਇਲਾਵਾ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਪ੍ਰਦੂਸ਼ਣ ਘੱਟ ਕਰਨ ਲਈ ਕਈ ਹੋਰ ਵੱਡੇ ਕਦਮ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਸੀ. ਐੱਮ. ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ ਕੇ ਰਾਜਧਾਨੀ ਨੂੰ ਪ੍ਰਦੂਸ਼ਣ ਫਰੀ ਕਰਨ ਲਈ 7 ਯੋਜਨਾਵਾਂ ਦਾ ਐਲਾਨ ਕੀਤਾ। ਇਸ ਦੇ ਤਹਿਤ ਕੇਜਰੀਵਾਲ ਨੇ ਪ੍ਰਦੂਸ਼ਣ ਮੁਕਤ ਦੀਵਾਲੀ, ਓਡ-ਈਵਨ ਪਾਲਿਸੀ, ਪ੍ਰਦੂਸ਼ਣ ਮਾਸਕ ਦੀ ਵੰਡ, ਪਰਾਲੀ ਅਤੇ ਕੂੜਾ ਸਾੜਨ ‘ਤੇ ਰੋਕ, ਹਾਟਸਪਾਟ ਐਕਸ਼ਨ ਪਲਾਂਟ, ਡਸਟ ਪ੍ਰਦੂਸ਼ਣ ਕੰਟਰੋਲ ਅਤੇ ਦਿੱਲੀ ਟ੍ਰੀ ਚੈਂਲੰਜ ਪ੍ਰੋਗਰਾਮ ਦਾ ਐਲਾਨ ਕੀਤਾ।

Related posts

ਗ੍ਰਿਫਤਾਰ ਹੋ ਸਕਦੇ ਹਨ ਚਿਦਾਂਬਰਮ, INX ਕੇਸ ‘ਚ ਪੇਸ਼ਗੀ ਜ਼ਮਾਨਤ ਅਰਜ਼ੀ ਖਾਰਜ

Manpreet Kaur

ਭਾਜਪਾ ‘ਚ ਸ਼ਾਮਲ ਹੋਏ ‘ਆਪ’ ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ

Manpreet Kaur

ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦੁਖਦ ਤੇ ਸ਼ਰਮ ਦੀ ਗੱਲ : ਨਰਿੰਦਰ ਮੋਦੀ

admin

Leave a Comment