My blog
National

BSF ਨੇ ਪਾਕਿਸਤਾਨੀ ਸਰਹੱਦ ਨੇੜੇ ਸਮੁੰਦਰ ‘ਚੋਂ ਬਰਾਮਦ ਕੀਤੇ 10 ਕਰੋੜ ਦੇ ਡਰੱਗ ਪੈਕੇਟ

ਗੁਜਰਾਤ ‘ਚ ਪਾਕਿਸਤਾਨ ਨਾਲ ਲੱਗਦੇ ਕੱਛ ਜ਼ਿਲੇ ਦੇ ਸਮੁੰਦਰੀ ਤੱਟਵਰਤੀ ਦਲਦਲੀ ਕ੍ਰੀਕ ਵਿਸਥਾਰ ਨਾਲ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅੱਜ ਯਾਨੀ ਸੋਮਵਾਰ ਨੂੰ ਵੀ ਡਰੱਗ ਨਾਲ ਭਰਿਆ ਇਕ ਪੈਕੇਟ ਬਰਾਮਦ ਕੀਤਾ, ਜੋ ਪਿਛਲੇ 2 ਦਿਨਾਂ ‘ਚ ਇਸ ਇਲਾਕੇ ਤੋਂ ਅਜਿਹੀ ਦੂਜੀ ਬਰਾਮਦਗੀ ਹੈ ਅਤੇ ਦੋਹਾਂ ਦੀ ਕੁੱਲ ਕੀਮਤ ਲਗਭਗ 10 ਕਰੋੜ ਰੁਪਏ ਦੱਸੀ ਗਈ ਹੈ। ਇਹ ਪੈਕੇਟ ਦਰਅਸਲ ਬੀਤੇ ਮਈ ਮਹੀਨੇ ‘ਚ ਭਾਰਤੀ ਕੋਸਟ ਦਲ ਵਲੋਂ ਫੜੀ ਗਈ ਕਿਸ਼ਤੀ ‘ਤੇ ਸਵਾਰ 6 ਤਸਕਰਾਂ ਦੇ ਹੱਥੋਂ ਸਮੁੰਦਰ ‘ਚ ਸੁੱਟੇ ਗਏ ਅਜਿਹੇ 136 ਪੈਕੇਟਾਂ ਦਾ ਹਿੱਸਾ ਹਨ। 23 ਮਈ ਨੂੰ ਫੜੀ ਗਈ ਅਲ ਮਦੀਨਾ ਨਾਂ ਦੀ ਪਾਕਿਸਤਾਨੀ ਕਿਸ਼ਤੀ ਤੋਂ ਇਲਾਵਾ 194 ਹੋਰ ਡਰੱਗ ਦੇ ਪੈਕੇਟ ਸਨ, ਜਿਨ੍ਹਾਂ ‘ਚ ਹੈਰੋਇਨ ਅਤੇ ਬਰਾਊਨ ਸ਼ੂਗਰ ਭਰੀ ਸੀ।

ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲ ‘ਚ ਕ੍ਰੀਕ ਇਲਾਕੇ ‘ਚ 2 ਲਾਵਾਰਸ ਪਾਕਿਸਤਾਨੀ ਕਿਸ਼ਤੀਆਂ ਮਿਲੀਆਂ ਸਨ। ਇਸ ਦੇ ਬਾਅਦ ਤੋਂ ਚੌਕਸੀ ਜਾਂਚ ਮੁਹਿੰਮ ਦੌਰਾਨ 108ਵੀਂ ਬਟਾਲੀਅਨ ਦੀ ਗਸ਼ਤ ਟੀਮ ਨੇ ਪਹਿਲਾਂ ਐਤਵਾਰ ਸ਼ਾਮ ਅਤੇ ਸੋਮਵਾਰ ਸਵੇਰੇ ਲਕੀ ਕ੍ਰੀਕ ਖੇਤਰ ‘ਚ 2 ਡਰੱਗ ਪੈਕੇਟ ਦੇਖੇ ਅਤੇ ਉਨ੍ਹਾਂ ਨੂੰ ਬਰਾਮਦ ਕੀਤਾ। ਇਹ ਉਨ੍ਹਾਂ ਪੈਕੇਟਾਂ ਵਰਗੇ ਸਨ, ਜਿਵੇਂ ਲਗਭਗ ਮਈ ਦੇ ਆਖਰੀ ਹਫਤੇ, ਜੂਨ ਅਤੇ ਜੁਲਾਈ ਦੌਰਾਨ ਸਮੁੰਦਰ ‘ਚੋਂ ਮਿਲੇ ਸਨ ਅਤੇ ਕੋਸਟ ਗਾਰਡ ਵਲੋਂ ਫੜੀ ਗਈ ਪਾਕਿਸਤਾਨੀ ਕਿਸ਼ਤੀ ‘ਚੋਂ ਮਿਲੇ ਸਨ। ਹਾਲ ‘ਚ ਮਿਲੀਆਂ 2 ਲਾਵਾਰਸ ਕਿਸ਼ਤੀਆਂ ‘ਚ ਤਾਂ ਮੱਛੀ ਫੜਨ ਦੇ ਯੰਤਰਾਂ ਤੋਂ ਇਲਾਵਾ ਕੁਝ ਵੀ ਸ਼ੱਕੀ ਨਹੀਂ ਸੀ ਪਰ ਚੌਕਸੀ ਦੇ ਤੌਰ ‘ਤੇ ਨੇੜੇ-ਤੇੜੇ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਇਸੇ ਦੌਰਾਨ ਇਹ ਦੋਵੇਂ ਡਰੱਗ ਪੈਕੇਟ ਮਿਲੇ ਹਨ।

Related posts

ਐਡੀਟਰਜ਼ ਗਿਲਡ ਵੱਲੋਂ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ

admin

ਹਿਮਾਚਲ ਪ੍ਰਦੇਸ਼ ’ਤੇ 49 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ: CM ਠਾਕੁਰ

Manpreet Kaur

ਸੁਪਰੀਮ ਕੋਰਟ ਨੇ 138 ਦਿਨਾਂ ‘ਚ ਮਦਰੁ ਫਲੈਟ ਢਾਹੁਣ ਦਾ ਦਿੱਤਾ ਆਦੇਸ਼

Manpreet Kaur

Leave a Comment