My blog
Patiala

ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਪੁੱਜੇਗਾ ਗੁ. ਸ੍ਰੀ ਫਤਿਹਗੜ੍ਹ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ 1 ਅਗਸਤ ਤੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਸੀ। ਉਹ ਪੜਾਅ-ਦਰ-ਪੜਾਅ ਅੱਗੇ ਵਧਦਾ ਹੋਇਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ ਸਵੇਰੇ 9 ਵਜੇ ਚੱਲ ਕੇ ਬਾਰਨ, ਹਰਦਾਸਪੁਰਾ, ਫੱਗਣ ਮਾਜਰਾ, ਨੰਦਪੁਰ ਕੇਸ਼ੋ, ਗੁਣੀਆ ਮਾਜਰਾ, ਜਖਵਾਲੀ ਨੌਂਲੱਖਾ, ਰੁੜਕੀ ਖਰੋੜਾ/ ਖਰੋੜੀ, ਆਦਮਪੁਰ, ਮਾਧੋਪੁਰ ਜੀ. ਟੀ. ਰੋਡ ਬਾੜਾ ਤੋਂ ਹੁੰਦਾ ਹੋਇਆ ਸਰਹਿੰਦ ਰੇਲਵੇ ਪੁਲ, ਚਾਰ ਨੰਬਰ ਚੁੰਗੀ, ਜੋਤੀ ਸਰੂਪ ਮੋੜ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤਕਰੀਬਨ ਸ਼ਾਮ 5:00 ਵਜੇ ਪੁੱਜੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਨਗਰ ਕੀਰਤਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਹਰੇਕ ਅੱਡੇ ‘ਤੇ ਪਿੰਡਾਂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਲਈ ਫਲ-ਫਰੂਟ, ਚਾਹ, ਦੁੱਧ, ਬਿਸਕੁਟ ਆਦਿ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਜਖਵਾਲੀ ਅੱਡੇ ‘ਤੇ ਸੰਗਤਾਂ ਵਲੋਂ ਨਗਰ ਕੀਰਤਨ ਲਈ ਲੰਗਰ ਪ੍ਰਸ਼ਾਦੇ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਥੇ. ਪੰਜੋਲੀ ਨੇ ਕਿਹਾ ਕਿ ਇਸ ਨਗਰ ਕੀਰਤਨ ਸਬੰਧੀ ਹਰੇਕ ਧਰਮ, ਮਜ਼੍ਹਬ, ਫਿਰਕੇ ਦੇ ਲੋਕਾਂ ‘ਚ ਨਗਰ ਕੀਰਤਨ ਦੇ ਸਤਿਕਾਰ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਨਗਰ ਕੀਰਤਨ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਤਮਜੀਲ, ਬਲਵਿੰਦਰ ਸਿੰਘ ਭਮਾਰਸੀ ਮੀਤ ਮੈਨੇਜਰ ਅਤੇ ਸੁਰਿੰਦਰ ਸਿੰਘ ਸਮਾਣਾ ਆਦਿ ਹਾਜ਼ਰ ਸਨ।

Related posts

550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਇਨ੍ਹਾਂ ਕਿਸਾਨਾਂ ਨੇ ਖਾਧੀ ਸਹੁੰ, ਨਹੀਂ ਸਾੜਨਗੇ ਪਰਾਲੀ

Manpreet Kaur

ਨਾਭਾ ਜੇਲ ‘ਚ ਵਾਰਦਾਤ ਤੋਂ ਬਾਅਦ ਪਟਿਆਲਾ ‘ਚ ਧਾਰਾ 144 ਲਾਗੂ

admin

ਸਪਰਿੰਗਫੀਲਡ ਵਿਸ਼ਵ ਸੱਭਿਆਚਾਰਕ ਮੇਲੇ ‘ਚ ਸਿੱਖਾਂ ਦੀ ਪਛਾਣ ਬਣੀ ਖਿੱਚ ਦਾ ਕੇਂਦਰ

Manpreet Kaur

Leave a Comment