My blog
Patiala

ਆਂਗਨਵਾੜੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਆ ਲੰਮੇ ਹੱਥੀਂ

ਆਂਗਣਵਾੜੀ ਵਰਕਰਾਂ ਵਲੋਂ ਅੱਜ ਪੰਜਾਬ ਪੱਧਰ ’ਤੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ’ਚ ਪੈਂਦੇ ਨੀਲੋਂ ’ਚ ਇਕ ਵੱਡੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਕਈ ਤਰ੍ਹਾਂ ਦੇ ਇਲਜਾਮ ਲਗਾਏ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਕ ਪਾਸੇ ਜਿੱਥੇ ਆਂਗਣਵਾੜੀ ਵਰਕਰਾਂ ਨਾਲ ਧੱਕਾ ਕਰ ਰਹੀ ਹੈ, ਉਥੇ ਹੀ ਪੜ੍ਹ ਰਹੇ ਗਰੀਬ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਵੀ ਕਰ ਰਹੀ ਹੈ। ਸਰਕਾਰ ਵਲੋਂ ਜੋ ਬੱਚਿਆਂ ਲਈ ਪੋਸ਼ਕ ਪਦਾਰਥ ਖਾਣ ਲਈ ਆ ਰਹੇ ਹਨ, ਉਹ ਖਾਣ ਯੋਗ ਨਹੀਂ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਇਥੇ ਆ ਕੇ ਆਪ ਇਸ ਖਾਣੇ ਨੂੰ ਖਾਣ ਅਤੇ ਸਾਨੂੰ ਦੱਸਣ ਕਿ ਇਹ ਖਾਣਾ ਖਾਣ ਯੋਗ ਹੈ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਸਾਡੇ ਨਾਲ ਦੇ ਸੂਬੇ ਹਰਿਆਣਾ ’ਚ ਬੱਚਿਆਂ ਲਈ ਅੰਡਾ ਦੁੱਧ ਤੇ ਹੋਰ  ਪੋਸ਼ਟਿਕ ਪਦਾਰਥ ਬੱਚਿਆਂ ਨੂੰ ਖਾਣ ਲਈ ਦਿੱਤੇ ਜਾਂ ਰਹੇ ਹਨ, ਜਿਸ ਕਾਰਨ ਉਥੋਂ ਦੇ ਬੱਚੇ ਪੰਜਾਬ ਦੇ ਬੱਚਿਆਂ ਨਾਲੋਂ ਵਧੇਰੇ ਤਾਕਤਵਰ ਅਤੇ ਤੰਦਰੁਸਤ ਹਨ। ਉਨ੍ਹਾਂ ਨੇ 53 ਹਜ਼ਾਰ ਆਂਗਣਵਾੜੀ ਵਰਕਰਾਂ ਨੂੰ ਬੇਰੋਜ਼ਗਾਰ ਕਰਨ ਦੀ ਕੋਸ਼ਿਸ਼ ਕਰਨ ’ਤੇ 5 ਸਤੰਬਰ ਨੂੰ ਪੂਰੇ ਪੰਜਾਬ ’ਚ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ।

Related posts

ਮੁੱਖ ਮੰਤਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ: ਚੰਦੂਮਾਜਰਾ

admin

650 ਕਰੋੜ ਦੀ ਮਸ਼ੀਨਰੀ ਵੀ ਨਹੀ ਰੋਕ ਸਕੀ ਪਰਾਲੀ ਸਾੜਨ ਦੀਆਂ ਘਟਨਾਵਾਂ

Manpreet Kaur

ਪਾਵਰਕਾਮ ਨੇ ਘਟਾਈ ਸਹਾਇਕ ਲਾਈਨਮੈਨਾਂ ਦੀ ਭਰਤੀ ਦੀ ਉਮਰ ਹੱਦ

admin

Leave a Comment