My blog
Patiala

ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਿਆ ਜਥਾ ਵਾਪਸ ਪਰਤਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਅਤੇ ਭਾਰਤ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹੇ ਗਏ ਕੋਰੀਡੋਰ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹਰ ਇੱਕ ਦਰਸ਼ਨ ਲਈ ਜਾਣ ਦੀ ਇੱਛਾ ਰੱਖਦਾ ਹੈ,ਇਸੇ ਤਰ੍ਹਾਂ ਪਿਛਲੇ ਦਿਨੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਲਕਾ ਅਮਲੋਹ ਤੋਂ ਗਿਆ 21 ਸ਼ਰਧਾਲੂਆਂ ਦਾ ਜੱਥਾ ਦਰਸ਼ਨ ਕਰ ਅੱਜ ਅਮਲੋਹ ਵਾਪਸ ਪਰਤਿਆ,ਜਿਨ੍ਹਾਂ ਦਾ ਕਹਿਣਾ ਸੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਉਨ੍ਹਾਂ ਉਥੇ ਕੀਤੇ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਉੱਥੇ ਸਾਰੇ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਅਤੇ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਅਤੇ ਪਾਕਿਸਤਾਨ ਵਲੋਂ ਵੀ ਭਾਰਤ ਤੋਂ ਜਾ ਰਹੇ ਸਰਧਾਲੂਆਂ ਦਾ ਬਹੁਤ ਸਤਿਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉੱਥੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰਖੀਆਂ ਨੂੰ ਯਕੀਨੀ ਬਣਾਉਂਦੇ ਹੋਏ ਜੋ ਸੁਰਖਿਆ ਜਵਾਨਾਂ ਵਲੋ ਹਰ ਸ਼ਰਧਾਲੂ ਦੇ ਨਾਲ-ਨਾਲ ਪੂਰੇ ਸਾਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ, ਇਸਦੇ ਨਾਲ ਲੋਕਾਂ ਦੀ ਸਹਾਇਤਾ ਲਈ ਭਾਰਤ ‘ਚ ਥ੍ਰੀ ਵੀਲਰ ਅਤੇ ਪਾਕਿਸਤਾਨ ਵਲੋਂ ਵਧੀਆਂ ਬੱਸ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਦੀ ਸਿਹਤ ਦੇ ਡਾਕਟਰਾਂ ਦੀ ਟੀਮ ਮੌਜੂਦ ਹੈ,ਜਿੱਥੇ ਤਕ 20 ਡਾਲਰ ਫੀਸ ਦੀ ਗੱਲ ਹੈ ਉਹ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਜੋ 20 ਡਾਲਰ ਦੀ ਫੀਸ ਨਹੀਂ ਦੇ ਸਕਦੇ ਉਹ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।

Related posts

ਭਾਜਪਾ ਨੇ ਪੰਜਾਬ ਦੇ 50 ਸਿੱਖ ਚਿਹਰਿਆਂ ‘ਤੇ ਟਿਕਾਈਆਂ ਨਜ਼ਰਾਂ

Manpreet Kaur

ਪਤੀ ਨਾਲ ਗੈਰ-ਸਬੰਧਾਂ ਦੇ ਸ਼ੱਕ ‘ਚ ਔਰਤ ਨੇ ਗੁਆਂਢਣ ‘ਤੇ ਸੁਟਵਾਇਆ ਤੇਜ਼ਾਬ

Manpreet Kaur

ਪਾਵਰਕਾਮ ਨੇ ਰੋਜ਼ਗਾਰ ਮੁਹਿੰਮ ਤਹਿਤ 145 ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸੌਂਪੇ ਨਿਯੁਕਤੀ-ਪੱਤਰ

admin

Leave a Comment