My blog
Patiala

ਕੈਪਟਨ ਸਰਕਾਰ ਦਾ ਪਿੰਡਾਂ ਦੇ ਵਿਕਾਸ ‘ਤੇ ਮੁੱਖ ਫੋਕਸ : ਪ੍ਰਨੀਤ ਕੌਰ

: ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਨੂੰ ਫੰਡਾਂ ਦੀ ਕਮੀ ਨਹੀਂ ਆਉਣ ਦੇਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਿਹਾਤੀ ਵਿਕਾਸ ‘ਤੇ ਵਿਸ਼ੇਸ਼ ਫੋਕਸ ਹੈ। ਪਟਿਆਲਾ ਉਨ੍ਹਾਂ ਦਾ ਆਪਣਾ ਜ਼ਿਲਾ ਹੈ। ਪਟਿਆਲਾ ਦੀ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ। ਪ੍ਰਨੀਤ ਕੌਰ ਨੇ ਜ਼ਿਲਾ ਪ੍ਰੀਸ਼ਦ ਦੀ ਨਵ-ਨਿਯੁਕਤ ਚੇਅਰਪਰਸਨ ਰਾਜ ਕੌਰ ਨੂੰ ਸਨਮਾਨਤ ਕੀਤਾ। ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਮਹਿਲਾ ਸਸ਼ਕਤੀਕਰਨ ਦੇ ਤਹਿਤ ਔਰਤਾਂ ਨੂੰ ਵੱਡੇ ਅਹੁਦੇ ਕੇ ਨਿਵਾਜਿਆ ਜਾ ਰਿਹਾ ਹੈ। ਰਾਜ ਕੌਰ ਦਾ ਪਰਿਵਾਰ ਅੱਧੀ ਸਦੀ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ। ਰਾਜ ਕੌਰ ਦੀ ਅਗਵਾਈ ਹੇਠ ਪਟਿਆਲਾ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ। ਉਹ ਆਪਣੇ ਸੰਸਦੀ ਫੰਡ ਵਿਚੋਂ ਵੀ ਜ਼ਿਲਾ ਪ੍ਰੀਸ਼ਦ ਨੂੰ ਦਿਲ ਖੋਲ੍ਹ ਕੇ ਫੰਡ ਦੇਣਗੇ।

Related posts

ਸ਼ਰਾਬ ਦੀਆਂ ਸੈਂਕੜੇ ਤੋਂ ਵੱਧ ਬੋਤਲਾਂ ਸਮੇਤ 3 ਗ੍ਰਿਫਤਾਰ

Manpreet Kaur

ਬਿਜਲੀ ਦੇ ਵਧ ਰੇਟਾਂ ਨੂੰ ਲੈ ਕੇ ਨਿਊ ਪਟਿਆਲਾ ਵੈੱਲਫੇਅਰ ਕਲੱਬ ਨੇ ਕੀਤੀ ਜ਼ਬਰਦਸਤ ਨਾਅਰੇਬਾਜ਼ੀ

admin

ਮੁੱਖ ਮੰਤਰੀ ਦੇ ਸ਼ਹਿਰ ‘ਚ ਡੇਂਗੂ ਦਾ ‘ਡੰਗ’, ਕਈ ਬੱਚੇ ਲਪੇਟ ‘ਚ

Manpreet Kaur

Leave a Comment