My blog
Patiala

ਡੇਂਗੂ ਨਾਲ ਇਕ ਹੋਰ ਮੌਤ

ਡੇਂਗੂ ਕਾਰਣ ਇਲਾਕੇ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਅਧਿਆਪਕਾ ਸੰਗੀਤਾ ਸਿੰਗਲਾ ਦੀ ਚਿਤਾ ਦੀ ਅਗਨੀ ਅਜੇ ਠੰਡੀ ਨਹੀਂ ਹੋਈ ਸੀ ਕਿ ਪਿੰਡ ਬੌੜਾਂ ਦੇ ਕਿਸਾਨ ਗੁਰਮੀਤ ਸਿੰਘ ਪੁੱਤਰ ਹਮੀਰ ਸਿੰਘ ਦੀ ਡੇਂਗੂ ਨਾਲ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਨਾਲ ਪੇਂਡੂ ਖੇਤਰ ਵਿਚ ਵੀ ਪ੍ਰਸ਼ਾਸਨ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਡੇਂਗੂ ਨਾਲ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਇਕ ਸੇਵਾਮੁਕਤ ਗਜ਼ਟਿਡ ਅਧਿਕਾਰੀ ਵੀ ਸ਼ਾਮਲ ਹੈ। ਇਸ ਸਮੇਂ ਵੀ ਸੈਂਕੜੇ ਵਿਅਕਤੀ ਡੇਂਗੂ ਤੋਂ ਪੀੜਤ ਹਨ। ਵਧੇਰੇ ਪਟਿਆਲਾ ਅਤੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ।

Related posts

ਨਾਭਾ ਜੇਲ ‘ਚੋਂ ਮਹਿੰਦਪਾਲ ਬਿੱਟੂ ਦੇ ਕਤਲ ਤੋਂ ਬਾਅਦ ਬਰਾਮਦ ਹੋਏ ਮੋਬਾਇਲ

admin

ਨਹਿਰ ‘ਚ ਪਏ ਪਾੜ ਨੂੰ ਪੂਰੇ ਜਾਣ ਕਾਰਣ ਪਿੰਡ ਵਾਸੀਆਂ ਲਿਆ ਸੁੱਖ ਦਾ ਸਾਹ

Manpreet Kaur

ਹੜ੍ਹਾਂ ‘ਤੇ ਸਰਕਾਰ ਦੇ ਐਲਾਨ ‘ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਾਲੇ’ : ਪ੍ਰੋ. ਚੰਦੂਮਾਜਰਾ

Manpreet Kaur

Leave a Comment