My blog
Patiala

ਥਾਣਿਆਂ ਵਿੱਚ ਪਲ ਰਹੇ ਨੇ ਲੋਕਾਂ ਦੇ ਜਾਨੀ ਦੁਸ਼ਮਨ

ਇਸ ਜ਼ਿਲ੍ਹੇ ਦੇ ਥਾਣਿਆਂ ਵਿਚ ਵੱਖ-ਵੱਖ ਕੇਸਾਂ ਅਧੀਨ ਜ਼ਬਤ ਕੀਤੇ ਹਜ਼ਾਰਾਂ ਵਾਹਨ ਕਬਾੜ ਹੋ ਗਏ ਤੇ ਇਹ ਇਸ ਵੇਲੇ ਡੇਂਗੂ ਦਾ ਘਰ ਬਣੇ ਹੋਏ ਹਨ। ਇਨ੍ਹਾਂ ਵਾਹਨਾਂ ਵਿਚ ਮੀਂਹ ਦਾ ਪਾਣੀ ਦੇਰ ਤੱਕ ਖੜ੍ਹਾ ਰਹਿਣ ਕਾਰਨ ਡੇਂਗੂ ਲਾਰਵਾ ਪੈਦਾ ਹੋਣ ਦਾ ਵੱਡਾ ਕਾਰਨ ਹੈ। ਇਨ੍ਹੀਂ ਦਿਨੀਂ ਹਫ਼ਤਾ ਪਾਣੀ ਖੜ੍ਹਾ ਰਹਿਣ ’ਤੇ ਇਸ ਵਿਚ ਡੇਂਗੂ ਦਾ ਲਾਰਵਾ ਪੈਦਾ ਹੋ ਜਾਂਦਾ ਹੈ। ਇਸ ਤੋਂ ਬਣਦੇ ਮੱਛਰ ਵੱਲੋਂ ਕੱੱਟਣ ਨਾਲ਼ ਲੋਕ ਡੇਂਗੂ ਦੀ ਮਾਰ ਹੇਠ ਆ ਜਾਂਦੇ ਹਨ। ਪਟਿਆਲਾ ਜ਼ਿਲ੍ਹੇ ਅੰਦਰ ਦੋ ਦਰਜਨ ਥਾਣੇ ਹਨ, ਜਿਨ੍ਹਾਂ ਵਿਚ ਚੋਰੀ, ਸੜਕ ਹਾਦਸਿਆਂ, ਨਸ਼ਾ ਤਸਕਰੀ, ਕਤਲ, ਡਕੈਤੀ, ਅਗਵਾ, ਬਲਾਤਕਾਰ, ਦਾਜ ਐਕਟ ਅਤੇ ਹੋਰ ਕੇਸਾਂ ਨਾਲ਼ ਸਬੰਧਤ ਇਹ ਵਾਹਨ ਮਾਲ ਮੁਕੱਦਮਿਆਂ ਵਜੋਂ ਥਾਣਿਆਂ ਵਿਚ ਬੰਦ ਹਨ। ਕਈ ਵਾਹਨ ਅਜਿਹੇ ਵੀ ਹਨ, ਜੋ ਬਗੈਰ ਦਸਤਾਵੇਜ਼ਾਂ ਤੋਂ ਫੜੇ ਜਾਣ ’ਤੇ ਮਾਲਕਾਂ ਵੱਲੋਂ ਰਿਲੀਜ਼ ਹੀ ਨਹੀਂ ਕਰਵਾਏ ਜਾਂਦੇ। ਹਾਦਸਿਆਂ ਦੌਰਾਨ ਵਧੇਰੇ ਨੁਕਸਾਨੇ ਗਏ ਵਾਹਨਾਂ ਨੂੰ ਵੀ ਰਿਲੀਜ਼ ਕਰਵਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਕਈ ਕੇਸਾਂ ਦਾ ਦੇਰ ਤੱਕ ਨਿਪਟਾਰਾ ਨਾ ਹੋਣ ’ਤੇ ਵੀ ਵਾਹਨ ਕਬਾੜ ਬਣ ਜਾਂਦੇ ਹਨ। ਇਸ ਤਰ੍ਹਾਂ ਜ਼ਿਲ੍ਹੇ ਦੇ ਥਾਣਿਆਂ ਵਿਚ ਖੜ੍ਹੇ ਹਜ਼ਾਰਾਂ ਵਾਹਨ ਪੁਲੀਸ ਮੁਲਾਜ਼ਮਾਂ ਲਈ ਵੀ ਸਿਰਦਰਦੀ ਬਣੇ ਹੋਏ ਹਨ। ਇਨ੍ਹਾਂ ਦੀ ਨਿਗਰਾਨੀ ਵੀ ਥਾਣੇ ਦੀ ਜ਼ਿੇਮੇਵਾਰੀ ਹੁੰਦੀ ਹੈ। ਦੇਰ ਤੱਕ ਖੜ੍ਹੇ ਰਹਿਣ ਕਾਰਨ ਇਨ੍ਹਾਂ ਵਾਹਨਾ ਵਿਚ ਮੀਂਹ ਦਾ ਪਾਣੀ ਭਰਨ ’ਤੇ ਉਹ ਵਿਚ ਹੀ ਸੜਦਾ ਰਹਿੰਦਾ ਹੈ। ਜਿਸ ਵਿਚ ਡੇਂਗੂ ਦਾ ਲਾਰਵਾ ਪੈਦਾ ਹੋ ਜਾਂਦਾ ਹੈ।
ਸਿਹਤ ਵਿਭਾਗ ਵੱਲੋਂ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਂਦਿਆਂ, ਲੋਕਾਂ ਦੇ ਘਰਾਂ ਅਤੇ ਦਫ਼ਤਰਾਂ ਵਿਚਲੇ ਕੂਲਰ, ਫਰਿੱਜਾਂ ਦੀਆਂ ਟਰੇਆਂ, ਛੱਤਾਂ ’ਤੇ ਪਏ ਟੁੱਟੇ ਭਾਂਡੇ ਜਾਂ ਕੋਈ ਵੀ ਹੋਰ ਅਜਿਹੀ ਵਸਤੂ, ਜਿਸ ਵਿਚ ਬਰਸਾਤਾਂ ਦਾ ਪਾਣੀ ਖੜ੍ਹਦਾ ਹੋਵੇ, ਦੀ ਚੈਕਿੰਗ ਕਰਕੇ ਸਫਾਈ ਕਰਵਾਉਣ ਸਮੇਤ ਡੇਂਗੂ ਲਾਰਵਾ ਮਾਰਨ ਵਾਲ਼ੀ ਦਵਾਈ ਦਾ ਛਿੜਕਾ ਵੀ ਕੀਤਾ ਜਾਂਦਾ ਹੈ। ਡੇਂਗੂ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਡਾ. ਸਮਿਤ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਢਾਈ ਲੱਖ ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। 202 ਥਾਂਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਥਾਣਿਆਂ ਵਿਚਲੇ ਵਾਹਨਾ ਸਬੰਧੀ ਜ਼ਿਲ੍ਹਾ ਪੁਲੀਸ ਨੂੰ ਪੱਤਰ ਲਿਖ ਕੇ ਅਗਾਹ ਕੀਤਾ ਜਾ ਚੁੱਕਾ ਹੈ ਤਾਂ ਜੋ ਇਨ੍ਹਾਂ ਵਿਚ ਮੀਂਹ ਦਾ ਪਾਣੀ ਨਾ ਜਾ ਸਕੇ।

Related posts

ਬੰਦ ਹੋਇਆ ਪੰਜਾਬ ਦਾ ਬਾਇਓਮਾਸ ਬਿਜਲੀ ਪਲਾਂਟ

Manpreet Kaur

ਪਰਾਲੀ ਸਾੜਨ ‘ਚ ਤਰਨਤਾਰਨ ਮੋਹਰੀ, ਪਠਾਨਕੋਟੀਏ ਬਣੇ ਵਾਤਾਵਰਣ ਪ੍ਰੇਮੀ

Manpreet Kaur

ਨਹਿਰ ‘ਚ ਪਏ ਪਾੜ ਨੂੰ ਪੂਰੇ ਜਾਣ ਕਾਰਣ ਪਿੰਡ ਵਾਸੀਆਂ ਲਿਆ ਸੁੱਖ ਦਾ ਸਾਹ

Manpreet Kaur

Leave a Comment