My blog
Patiala

ਪਟਿਆਲਾ : ‘ਪੰਜਾਬ ਬੰਦ’ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਦੋਵੇਂ ਗੇਟਾਂ ਨੂੰ ਲਾਏ ਤਾਲੇ

ਸੁਮੱਚੇ ਪੰਜਾਬ ਦੀ ਤਰ੍ਹਾਂ ਪਟਿਆਲਾ ‘ਚ ਵੀ ਅੱਜ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਵਲੋਂ ਵਿਦਿਅਕ ਅਦਾਰੇ ਬੰਦ ਕਰਨ ਦੇ ਐਲਾਨ ਕਾਰਨ ਸਰਕਾਰੀ ਸਕੂਲ ਪੂਰਨ ਤੌਰ ‘ਤੇ ਬੰਦ ਹਨ ਪਰ ਕੁਝ ਪ੍ਰਾਈਵੇਟ ਸਕੂਲ ਆਮ ਦੀ ਤਰ੍ਹਾਂ ਖੁੱਲ੍ਹੇ ਹਨ।ਅੱਜ ਸਵੇਰੇ 10 ਵਜੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸ਼ਹਿਰ ‘ਚ ਵੀ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੋਂ ਤੱਕ ਪੰਜਾਬ ਬੰਦ ਦਾ ਸਵਾਲ ਹੈ ਤਾਂ ਬਾਜ਼ਾਰਾਂ ‘ਚ ਵੱਡੀ ਗਿਣਤੀ ‘ਚ ਦੁਕਾਨਾਂ ਬੰਦ ਨਜ਼ਰ ਆਈਆਂ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਹਰ ਪਾਸੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

Related posts

ਹੁਣ ਈ-ਰਿਕਸ਼ਾ ‘ਤੇ ਵੀ ਲੱਗਣਗੇ ਨੰਬਰ, ਸਰਕਾਰ ਵਲੋਂ ਹੁਕਮ ਜਾਰੀ

Manpreet Kaur

ਘੱਗਰ ਦਾ ਖਤਰਾ ਬਰਕਰਾਰ, ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ

Manpreet Kaur

ਪਾਕਿ ਸਰਕਾਰ ਨੇ ਬਾਬਰ ਵਲੋਂ ਲਗਾਏ ਜਾਂਦੇ ‘ਜਜ਼ੀਆ’ ਟੈਕਸ ਦੀ ਰੀਤ ਦੁਹਰਾਈ . ਪ੍ਰੋ. ਬਡੂੰਗਰ

Manpreet Kaur

Leave a Comment