My blog
Patiala

ਬਾਗ਼ਬਾਨੀ ਵਿਭਾਗ ਦੇ ਸ਼ਰਬਤਾਂ ਦੀ ਮੰਗ ਵਿੱਚ ਵਾਧਾ

ਗਰਮੀ ਵਧਣ ਕਾਰਨ ਸ਼ਰਬਤਾਂ ਦੀ ਮੰਗ ਵਿਚ ਵੀ ਵਾਧਾ ਹੋਇਆ ਹੈ, ਜਿਸ ਤਹਿਤ ਅੰਬ, ਬਿਲ, ਲੀਚੀ, ਸੰਤਰਾ ਤੇ ਮਿਕਸ ਫਰੂਟ ਤੋਂ ਤਿਆਰ ਸ਼ਰਬਤਾਂ ਦੀ ਮੰਗ ਵਧੀ ਹੈ। ਇਥੇ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਇਹ ਸ਼ਰਬਤ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਤਿਆਰ ਕਰਕੇ ਪਟਿਆਲਾ ਵਾਸੀਆਂ ਨੂੰ ਵਾਜਬ ਕੀਮਤ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਵੱਖ-ਵੱਖ ਸ਼ਰਬਤਾਂ ਦੀ ਕੀਮਤ 55 ਰੁਪਏ ਤੋਂ 70 ਰੁਪਏ ਪ੍ਰਤੀ ਬੋਤਲ ਹੈ।
ਉਨ੍ਹਾਂ ਹੋਰ ਦੱਸਿਆ ਕਿ ਬਾਰਾਂਦਰੀ ਬਾਗ ਵਿਚ ਬਣੀ ਫਲ ਸੁਰੱਖਿਆ ਲੈਬਾਰਟਰੀ ਵਿਚ ਆਚਾਰ, ਚਟਨੀ ਅਤੇ ਸ਼ਰਬਤ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਥੇ ਕੋਈ ਵੀ ਬੇਰੁਜ਼ਗਾਰ ਲੜਕਾ/ਲੜਕੀ ਅਚਾਰ, ਚਟਨੀ ਅਤੇ ਮੁਰੱਬੇ ਬਣਾਉਣ ਦੀ ਟਰੇਨਿੰਗ ਪ੍ਰਾਪਤ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ। ਡਾ. ਮਾਨ ਨੇ ਕਿਹਾ ਕਿ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਹੋਏ ਫਲ ਕੇਲਾ, ਪਪੀਤਾ, ਚੀਕੂ ਅਤੇ ਅੰਬ ਦੀ ਵਰਤੋਂ ਨਾ ਕੀਤੀ ਜਾਵੇ।

Related posts

ਦੀਵਾਲੀ ਤੋਂ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਤੇ ਮਨਪ੍ਰੀਤ ਦਾ ਪੁਤਲਾ

Manpreet Kaur

ਦੂਰ ਸਕੂਲ ਡਿਊਟੀਆਂ ਲੱਗਣ ’ਤੇ ਬੀ.ਐੱਡ. ਦੇ ਵਿਦਿਆਰਥੀਆਂ ਨੇ ਕੀਤੀ ਪ੍ਰਦਰਸ਼ਨ

Manpreet Kaur

ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਲੋਨ ਮੇਲੇ ‘ਚ ਦਿੱਤੀ ਸਰਕਾਰੀ ਸਕੀਮਾਂ ਦੀ ਜਾਣਕਾਰੀ

admin

Leave a Comment