My blog
Patiala

ਵਿਆਹੁਤਾ ਔਰਤ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

ਥਾਣਾ ਬਨੂੜ ਅਧੀਨ ਪੈਂਦੇ ਪਿੰਡ ਬੁੱਢਣਪੁਰ ਦੀ ਵਸਨੀਕ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਲਟਕ ਕੇ ਜੀਵਨ-ਲੀਲਾ ਖਤਮ ਕਰ ਲਈ ਹੈ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਹੁਲਕਾਂ ਦੇ ਵਸਨੀਕ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਵਿਆਹ 13 ਸਾਲ ਪਹਿਲਾਂ ਬੁੱਢਣਪੁਰ ਦੇ ਬਲਵਿੰਦਰ ਸਿੰਘ ਪੁੱਤਰ ਹਜ਼ੂਰਾ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਅਕਸਰ ਹੀ ਉਸ ਦੀ ਭੈਣ ਦੀ ਕੁੱਟ-ਮਾਰ ਕੀਤੀ ਜਾਂਦੀ ਸੀ। ਇਸ ਬਾਰੇ ਉਸ ਦੇ ਪਤੀ ਬਲਵਿੰਦਰ ਸਿੰਘ, ਸਹੁਰਾ ਹਜ਼ੂਰਾ ਸਿੰਘ, ਦਿਓਰ ਅਮਰਿੰਦਰ ਸਿੰਘ, ਚਾਚਾ ਸਹੁਰਾ ਨਿਰਮੈਲ ਸਿੰਘ ਅਤੇ ਨਣਨ ਗੁਰਦੀਪ ਕੌਰ ਨੂੰ ਕਈ ਵਾਰ ਸਮਝਾਇਆ ਗਿਆ ਪ੍ਰੰਤੂ ਉਹ ਫਿਰ ਵੀ ਉਸ ਦੀ ਕੁੱਟ-ਮਾਰ ਤੋਂ ਬਾਜ਼ ਨਹੀਂ ਆਉਂਦੇ ਸਨ। ਅਖੀਰ ਅੱਜ ਸਵੇਰੇ ਉਸ ਦੀ ਭੈਣ ਨੇ ਘਰ ‘ਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ।

Related posts

ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦਾ 12ਵਾਂ ਸਥਾਪਨਾ ਦਿਵਸ ਮਨਾਇਆ ਗਿਆ

Manpreet Kaur

ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਡਰੱਗ ਕਾਊਂਸਲਿੰਗ ਅਤੇ ਰੀਹੈਬਲੀਟੇਸ਼ਨ ਸੈਂਟਰ ਕੀਤਾ ਸੀਲ

admin

ਕਿਸਾਨ ਯੂਨੀਅਨ ਕਰੇਗੀ ਹੜ੍ਹ ਪੀੜਤਾਂ ਦੀ ਮਦਦ

Manpreet Kaur

Leave a Comment