My blog
Patiala

ਸੇਵਾ ਕੇਂਦਰਾਂ ਵਿੱਚ ਬਣਨਗੇ ਆਮਦਨ ਤੇ ਜਾਇਦਾਦ ਸਰਟੀਫਿਕੇਟ

ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ 10 ਫ਼ੀਸਦੀ ਰਾਖਵੇਂ ਕਰਨ ਦਾ ਲਾਭ ਦੇਣ ਲਈ ‘ਆਮਦਨ ਅਤੇ ਜਾਇਦਾਦ’ ਦਾ ਸਰਟੀਫਿਕੇਟ ਈ-ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰਾਂ ਵੱਲੋਂ ਜਾਰੀ ਕਰਨ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਲਈ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਸੇਵਾ ਲਈ ਕੋਈ ਸਰਕਾਰੀ ਫ਼ੀਸ ਨਹੀਂ ਹੈ ਪ੍ਰੰਤੂ ਸੁਵਿਧਾ ਫੀਸ ਵਜੋਂ 50 ਰੁਪਏ ਰੱਖੇ ਗਏ ਹਨ। ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਰਾਖਵੇਂਕਰਨ ਦੀ ਸਹੂਲਤ ਕੇਵਲ ਉਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਜਿਹੜੇ ਕਿ ਸਰਕਾਰ ਵੱਲੋਂ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਹੋਰ ਪਛੜੇ ਵਰਗਾਂ ’ਚ ਸ਼ਾਮਲ ਨਹੀਂ। ਇਸ ਸਰਟੀਫਿਕੇਟ ਦੀ ਵਰਤੋਂ ਸਰਕਾਰ ਅਧੀਨ ਆਉਂਦੀਆਂ ਆਸਾਮੀਆਂ, ਸੇਵਾਵਾਂ ਵਿੱਚ ਨਿਯੁਕਤੀ ਤੇ ਵਿੱਦਿਅਕ ਅਦਾਰਿਆਂ ਵਿੱਚ ਦਾਖ਼ਲੇ ਲਈ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਇਹ ਲਾਭ ਲੈਣ ਲਈ ਉਹ ਪਰਿਵਾਰ ਯੋਗ ਹੋਣਗੇ, ਜਿਨ੍ਹਾਂ ਦੀ ਆਮਦਨ ਸਾਰਿਆਂ ਵਸੀਲਿਆਂ ਨੂੰ ਮਿਲਾ ਕੇ 8 ਲੱਖ ਰੁਪਏ ਸਾਲਾਨਾ ਤੋਂ ਘੱਟ ਹੋਵੇਗੀ। ਇਹ ਲਾਭ ਉਨ੍ਹਾਂ ਪਰਿਵਾਰਾਂ ਨੂੰ ਨਹੀਂ ਮਿਲੇਗਾ, ਜਿਨ੍ਹਾਂ ਕੋਲ 5 ਏਕੜ ਜਾਂ ਇਸ ਤੋਂ ਵੱਧ ਖੇਤੀਬਾੜੀ ਜ਼ਮੀਨ ਹੋਵੇਗੀ। 1000 ਵਰਗ ਫੁੱਟ ਜਾਂ ਇਸ ਤੋਂ ਵੱਧ ਰਿਹਾਇਸ਼ੀ ਫਲੈਟ ਹੋਵੇ, ਨੋਟੀਫਾਈ ਮਿਊਂਸੀਪਲ ਦੀ ਹਦੂਦ ਅੰਦਰ 100 ਵਰਗ ਗ਼ਜ ਜਾਂ ਇਸ ਤੋਂ ਵੱਧ ਦਾ ਰਿਹਾਇਸ਼ੀ ਪਲਾਟ ਹੋਵੇ ਅਤੇ ਗ਼ੈਰ ਨੋਟੀਫਾਈ ਮਿਊਂਸੀਪਲ ਦੀ ਹਦੂਦ ਅੰਦਰ 200 ਵਰਗ ਗ਼ਜ ਜਾਂ ਇਸ ਤੋਂ ਵੱਧ ਦਾ ਪਲਾਟ ਦੇ ਮਾਲਕ ਵੀ ਇਹ ਸਵਿਧਾ ਹਾਸਲ ਨਹੀਂ ਕਰ ਸਕਣਗੇ।
ਇਹ ਸਰਟੀਫਿਕੇਟ ਜਾਰੀ ਕਰਨ ਲਈ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਵੱਲੋਂ ਸੇਵਾ ਆਨ ਲਾਇਨ ਈ ਸੇਵਾ ਪੋਰਟਲ ’ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਅਰਜ਼ੀਕਰਤਾ ਨੂੰ ਨਿਰਧਾਰਤ ਫਾਰਮ ਭਰ ਕੇ ਸਵੈ ਘੋਸ਼ਣਾ ਪੱਤਰ ਸਮੇਤ ਜਮ੍ਹਾਂ ਕਰਵਾਉਣੇ ਪੈਣਗੇ ਤੇ ਜਾਰੀ ਹੋਇਆ ਸਰਟੀਫਿਕੇਟ ਉਸੇ ਵਿੱਤੀ ਸਾਲ ਲਈ ਮੰਨਣਯੋਗ ਹੋਵੇਗਾ।

Related posts

ਮਹਾਰਾਣੀ ਪ੍ਰਨੀਤ ਕੌਰ ਨੇ ਜ਼ਿਲੇ ਦੇ ਵਿਧਾਇਕਾਂ ਨੂੰ ਕਰਵਾਈ ਹੈਲੀਕਾਪਟਰ ਦੀ ਸੈਰ

Manpreet Kaur

ਮਾਮਲਾ ਨਸ਼ੇ ਵਾਲੀਆਂ ਗੋਲੀਆਂ ਦਾ : ਥਾਣਾ ਸਿਟੀ ਸਮਾਣਾ ਦਾ SHO ਤੇ ASI ਸਸਪੈਂਡ

Manpreet Kaur

ਜਥੇਦਾਰ ਤੋਂ ਬਾਅਦ ਹੁਣ ਸੁਖਬੀਰ ਤੇ ਲੌਂਗੋਵਾਲ ਵਲੋਂ ਮਾਨ ਦੇ ਬਿਆਨ ਦੀ ਨਿਖੇਧੀ

admin

Leave a Comment