My blog
Patiala

ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ ਹੋਣਗੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ

ਅੰਨ੍ਹੇ ਕਤਲ ਦੀਆਂ ਗੁੱਥੀਆਂ ਨੂੰ ਸੁਲਝਾਉਣ ਦੇ ਮਾਹਰ ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੂੰ ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਦੇ ਬਦਲੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਆਜ਼ਾਦੀ ਦਿਹਾੜੇ ‘ਤੇ ਦੇਸ਼ ਭਰ ‘ਚੋਂ ਭਾਰਤ ਸਰਕਾਰ ਕੁਝ ਗਿਣਤੀ ਦੇ ਹੋਣਹਾਰ ਅਫਸਰਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ। ਉਨ੍ਹਾਂ ‘ਚੋਂ ਇਕ ਨਾਂ ਪਟਿਆਲਾ ਦੇ ਰਹਿਣ ਵਾਲੇ ਅਤੇ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਡੀ.ਐੱਸ.ਪੀ. ਡੀ. ਤਾਇਨਾਤ ਜਸਵਿੰਦਰ ਸਿੰਘ ਟਿਵਾਣਾ ਪਟਿਆਲਾ, ਸੰਗਰੂਰ, ਬਰਨਾਲਾ, ਮੋਹਾਲੀ ਅਤੇ ਫਤਿਹਗੜ੍ਹ ਜ਼ਿਲਿਆਂ ‘ਚ ਅਹਿਮ ਪੋਸਟਾਂ ‘ਤੇ ਤਾਇਨਾਤ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਹਮੇਸ਼ਾਂ ਹੀ ਆਪਣਾ ਕੰਮ ਤਨਦੇਹੀ ਅਤੇ ਈਮਾਨਦਾਰੀ ਨਾਲ ਕੀਤਾ, ਜਿਸ ਦੇ ਕਾਰਨ ਪਿਛਲੇ ਸਾਲ ਉਨ੍ਹਾਂ ਨੂੰ ਮੁੱਖ ਮੰਤਰੀ ਮੈਡਲ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਸੀ। ਜਸਵਿੰਦਰ ਸਿੰਘ ਟਿਵਾਣਾ ਦੀ ਗਿਣਤੀ ਪੰਜਾਬ ਦੇ ਈਮਾਨਦਾਰ ਅਤੇ ਹੋਣਹਾਰ ਅਫਸਰਾਂ ‘ਚ ਕੀਤੀ ਜਾਂਦੀ ਹੈ।

Related posts

ਮੁੱਖ ਮੰਤਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ: ਚੰਦੂਮਾਜਰਾ

admin

ਸੰਮਤੀ ਚੇਅਰਮੈਨ ਭੋਜੋਮਾਜਰੀ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ

Manpreet Kaur

ਬੈਂਸ ਖਿਲਾਫ ਪਰਚਾ ਹੋਣ ‘ਤੇ ਭੜਕੀ ਲੋਕ ਇਨਸਾਫ ਪਾਰਟੀ, ਫੂਕਿਆ ਕੈਪਟਨ ਦਾ ਪੁਤਲਾ

Manpreet Kaur

Leave a Comment