My blog
Patiala

ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨੀ ਹਿੰਦੂਆਂ ਤੋਂ ਮੰਗੀ ਮੁਆਫੀ

ਇਸ ਨੂੰ ਪਾਕਿਸਤਾਨੀ ਸਰਕਾਰ ਦੀ ਸਖਤੀ ਕਹੋ ਜਾਂ ਪਾਕਿ ਵਸਦੇ ਹਿੰਦੂ ਭਾਈਚਾਰੇ ਦਾ ਵਿਰੋਧ ਪਰ ਇਹ ਗੱਲ ਸੱਚ ਹੈ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਹਿੰਦੂ ਭਾਈਚਾਰੇ ਤੋਂ ਇਕ ਵੀਡੀਓ ਜਾਰੀ ਕਰ ਕੇ ਮੁਆਫੀ ਮੰਗੀ ਹੈ। ਚਾਵਲਾ ਵਲੋਂ ਕਰੀਬ 12-13 ਦਿਨ ਪਹਿਲਾਂ ਜਾਰੀ ਕੀਤੀ ਗਈ ਇਕ ਵੀਡੀਓ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਹਿੰਦੂ ਭਾਈਚਾਰੇ ਦਾ ਦਿਲ ਦੁਖਾਉਣਾ ਜਾਂ ਉਨ੍ਹਾਂ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਉਹ ਤਾਂ ਆਰ. ਐੱਸ. ਐੱਸ. ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਗਊਵੰਸ਼ ਦੇ ਨਾਂ ‘ਤੇ ਈਦ ਮੌਕੇ ਕੀਤੇ ਜਾਂਦੇ ਮੁਸਲਮਾਨ ਸਮਾਜ ਦੇ ਵਿਰੋਧ ਅਤੇ ਗਊਆਂ ਵਲੋਂ ਜੱਟਾਂ ਦੀਆਂ ਫਸਲਾਂ ਦੇ ਕੀਤੇ ਜਾਂਦੇ ਨੁਕਸਾਨ ਸਬੰਧੀ ਇਸ ਵੀਡੀਓ ਵਿਚ ਦਿੱਤੇ ਬਿਆਨ ਦਾ ਇਹ ਮਤਲਬ ਵੀ ਨਿਕਲ ਸਕਦਾ ਹੈ, ਇਸਦੀ ਉਨ੍ਹਾਂ ਨੂੰ ਸੱਚਮੁਚ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਉਸੇ ਦਿਨ ਹੋ ਗਿਆ ਸੀ ਜਦੋਂ ਪਾਕਿਸਤਾਨੀ ਐੱਮ. ਪੀ. ਅਤੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਰਵੀ ਕੁਮਾਰ ਦਾ ਫੋਨ ਆਇਆ ਕਿ ਜੋ ਵੀਡੀਓ ਜਾਰੀ ਕੀਤੀ ਹੈ, ਉਹ ਗਲਤ ਅਤੇ ਹਿੰਦੂ ਸਮਾਜ ਦੇ ਵਿਰੁੱਧ ਹੈ, ਹਿੰਦੂ ਭਾਈਚਾਰੇ ਵਿਚ ਰੋਸ ਹੈ।

Related posts

ਪਤੀ ਦਾ ਕਤਲ ਕਰਨ ਵਾਲੀ ਪਤਨੀ ਤੇ ਪ੍ਰੇਮੀ ਨੂੰ ਉਮਰ ਭਰ ਦੀ ਜੇਲ

Manpreet Kaur

ਚੋਰੀ ਦੇ ਮੋਟਰਸਾਈਕਲ ਸਮੇਤ 2 ਗ੍ਰਿਫ਼ਤਾਰ

Manpreet Kaur

ਆਰਥਿਕ ਤੰਗੀ ਦੇ ਚੱਲਦਿਆਂ ਢਾਬੇ ਵਾਲੇ ਨੇ ਕੀਤੀ ਖੁਦਕੁਸ਼ੀ

Manpreet Kaur

Leave a Comment