My blog
Punjab

ਇੰਡੀਕਾ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਕਾਂਗਰਸੀ ਆਗੂ ਦੀ ਮੌਤ

 ਹਾਥੀ ਗੇਟ ਸੋਫੀ ਪਿੰਡ ਕੋਲ ਚਿੱਟੇ ਰੰਗ ਦੀ ਇੰਡੀਕਾ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਕਾਂਗਰਸੀ ਆਗੂ ਦਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੋਫੀ ਪਿੰਡ (ਜਲੰਧਰ) ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐਤਵਾਰ ਦੁਪਹਿਰ ਨੂੰ ਹੋਏ ਉਕਤ ਹਾਦਸੇ ‘ਚ ਮਾਰੇ ਗਏ ਦਵਿੰਦਰ ਸਿੰਘ ਕਰੀਬ 70 ਸਾਲ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਜਿਉਂ ਹੀ ਉਹ ਸੋਫੀ ਪਿੰਡ ਮੋੜ ਤੋਂ ਆਪਣੀ ਐਕਟਿਵਾ ‘ਤੇ ਨਿਕਲੇ ਤਾਂ ਤੇਜ਼-ਰਫਤਾਰ ਇੰਡੀਕਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਪਰਾਗਪੁਰ ਪੁਲਸ ਚੌਕੀ ਮੁਖੀ ਨਰਿੰਦਰ ਮੋਹਨ ਨੇ ਦੱਸਿਆ ਕਿ ਪੁਲਸ ਨੇ ਕਾਰ ਸਮੇਤ ਚਾਲਕ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਸਾਦਾ ਮੌਜਾ ਜ਼ਿਲਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਸ ਖਿਲਾਫ ਥਾਣਾ ਜਲੰਧਰ ਕੈਂਟ ‘ਚ ਕੇਸ ਦਰਜ ਕਰ ਲਿਆ ਹੈ। ਕਾਰ ਚਾਲਕ ਤੋਂ ਹਾਦਸੇ ਨੂੰ ਲੈ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ। ਨਰਿੰਦਰ ਮੋਹਨ ਨੇ ਕਿਹਾ ਹੈ ਕਿ ਪੁਲਸ ਨੇ ਮ੍ਰਿਤਕ ਦਵਿੰਦਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਦੇਸ਼ ਰਹਿੰਦੇ ਭਰਾ ਕੁਲਦੇਵ ਸਿੰਘ ਕੁਲਾਰ ਦੇ ਆਉਣ ‘ਤੇ ਹੀ ਪਿਤਾ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Related posts

ਦੀਵਾਲੀ ਤੋਂ ਪਹਿਲਾਂ ‘ਰੋਜ਼ ਗਾਰਡਨ’ ਅੰਡਰਪਾਸ ਲਾਈਟਾਂ ਨਾਲ ਰੌਸ਼ਨ

Manpreet Kaur

‘ਆਪ’ ਜ਼ਿਮਨੀ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਕਰੇਗੀ ਸ਼ਾਨਦਾਰ ਜਿੱਤ ਦਰਜ : ਭਗਵੰਤ ਮਾਨ

Manpreet Kaur

ਕੇਂਦਰ ਵਲੋਂ ਨਹੀਂ ਹੋ ਰਹੀ ਟੈਕਸਾਂ ਦੀ ਅਦਾਇਗੀ, ਵਿਗੜੀ ਪੰਜਾਬ ਦੀ ਮਾਲੀ ਹਾਲਤ

Manpreet Kaur

Leave a Comment